ਗਾਇਕ Mankirt Aulakh ਫਿਰ ਬਣੇ ਪਿਤਾ, 2 ਜੁੜਵਾਂ ਧੀਆਂ ਨੇ ਲਿਆ ਜਨਮ

Sunday, Jul 21, 2024 - 05:45 PM (IST)

ਗਾਇਕ Mankirt Aulakh ਫਿਰ ਬਣੇ ਪਿਤਾ, 2 ਜੁੜਵਾਂ ਧੀਆਂ ਨੇ ਲਿਆ ਜਨਮ

ਜਲੰਧਰ- ਪੰਜਾਬੀ ਗਾਇਕ ਮਨਕੀਰਤ ਔਲਖ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਆਪਣੀਆਂ ਨਵਜਾਤ ਬੱਚਿਆਂ ਦੀ ਝਲਕ ਦਿਖਾਈ ਹੈ। ਇਹ ਵੀਡੀਓ ਨੂੰ ਜਿਵੇਂ ਹੀ ਮਨਕੀਰਤ ਔਲਖ ਨੇ ਸਾਂਝਾ ਕੀਤਾ, ਉਦੋਂ ਤੋਂ ਹੀ ਗਾਇਕ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ !! ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ 2 ਜੁੜਵਾਂ ਧੀਆਂ ਦਾ ਪਿਤਾ ਬਣਾ  ਹਾਂ। ਸਭ ਤੋਂ ਵਧੀਆ ਭਾਵਨਾ।ਵਾਹਿਗੁਰੂ ਮੇਹਰ ਕਰੇਓ।

 

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)


ਦੱਸ ਦਈਏ ਕਿ ਇਸ ਤੋਂ ਪਹਿਲਾਂ 2022 'ਚ ਮਨਕੀਰਤ ਔਲਖ ਇੱਕ ਪੁੱਤਰ ਦੇ ਪਿਤਾ ਬਣੇ ਸਨ। ਹੁਣ 2 ਸਾਲਾਂ ਬਾਅਦ ਉਨ੍ਹਾਂ ਨੇ 2 ਧੀਆਂ ਦਾ ਆਪਣੇ ਘਰ 'ਚ ਸਵਾਗਤ ਕੀਤਾ ਹੈ । ਇਸ ਪੋਸਟ ਨੂੰ ਵੇਖ ਕੇ ਫੈਨਜ਼ ਬਹੁਤ ਖੁਸ਼ ਹਨ ਅਤੇ ਕੁਮੈਂਟ ਰਾਹੀਂ ਗਾਇਕ ਨੂੰ ਵਧਾਈਆਂ ਦੇ ਰਹੇ ਹਨ।ਮਨਕੀਰਤ ਔਲਖ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ।

 

ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। 


author

Priyanka

Content Editor

Related News