ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

Friday, Feb 16, 2024 - 02:55 PM (IST)

ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਐਂਟਰਟੇਨਮੈਂਟ ਡੈਸਕ - ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਪਿਤਾ ਜੀ ਦੀ ਅੱਜ 21ਵੀਂ ਬਰਸੀ ਹੈ। ਇਸ ਮੌਕੇ ਗਿੱਪੀ ਗਰੇਵਾਰ ਨੇ ਆਪਣੇ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਗਿੱਪੀ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, ''ਅੱਜ 21 ਸਾਲ ਹੋ ਗਏ, ਮੈਂ ਤੁਹਾਨੂੰ ਹਰ ਦਿਨ ਮਿਸ ਕਰਦਾ ਹਾਂ।''

ਦੱਸ ਦਈਏ ਕਿ ਗਿੱਪੀ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਜ਼ ਦੇ ਨਾਲ-ਨਾਲ ਕਲਾਕਾਰ ਵੀ ਪ੍ਰਤੀਕਰਮ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ। ਅਦਾਕਾਰ ਰਘਵੀਰ ਬੋਲੀ ਨੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ, ''ਲਵ ਯੂ ਵੀਰੇ, ਗੌਡ ਬਲੈਸ ਯੂ ਵੀਰੇ,  ਬਾਬਾ ਚੜਦੀਕਲਾ ‘ਚ ਰੱਖੇ ਤੁਹਾਨੂੰ ਹਮੇਸ਼ਾ । ਅੰਕਲ ਤਾਂ ਤੁਹਾਡੇ ਅੰਦਰ ਬੋਲਦੇ ਨੇ ਤੁਹਾਡੇ ਨਾਲ ਹੀ ਨੇ ਹਮੇਸ਼ਾ।''  

PunjabKesari

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ਖੇਤਰ ‘ਚ ਵੀ ਉਨ੍ਹਾਂ ਨੇ ਮੱਲਾਂ ਮਾਰੀਆਂ। ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।


author

sunita

Content Editor

Related News