ਗਾਇਕ ਗੈਰੀ ਸੰਧੂ ਨੇ ਪੁੱਤਰ ਨਾਲ ਵੀਡੀਓ ਕੀਤੀ ਸਾਂਝੀ, ਲਿਖਿਆ- ‘ਸੋਹਨ ਡਰਾਈਵਰ ਤੇ ਅਵਤਾਰ ਕੌਰ ਦੀ ਪ੍ਰਾਪਰਟੀ’

Tuesday, Oct 18, 2022 - 05:10 PM (IST)

ਗਾਇਕ ਗੈਰੀ ਸੰਧੂ ਨੇ ਪੁੱਤਰ ਨਾਲ ਵੀਡੀਓ ਕੀਤੀ ਸਾਂਝੀ, ਲਿਖਿਆ- ‘ਸੋਹਨ ਡਰਾਈਵਰ ਤੇ ਅਵਤਾਰ ਕੌਰ ਦੀ ਪ੍ਰਾਪਰਟੀ’

ਬਾਲੀਵੁੱਡ ਡੈਸਕ- ਪੰਜਾਬੀ ਗਾਇਕ-ਅਦਾਕਾਰ ਗੈਰੀ ਸੰਧੂ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ ’ਚ ਘਰ ਕਰੀ ਬੈਠੇ ਹਨ। ਗੈਰੀ ਦੀ ਆਵਾਜ਼ ਨੂੰ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਸੁਣਿਆਂ ਜਾਂਦਾ ਹੈ। ਇਸ ਸਮੇਂ ਗੈਰੀ ਸੰਧੂ ਵਿਦੇਸ਼ ’ਚ ਹਨ। ਗਾਇਕ ਉੱਥੋਂ ਦੇ ਆਪਣੇ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕਰਦੇ ਰਹਿੰਦੇ ਹਨ। ਗੈਰੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ।

PunjabKesari

ਇਹ ਵੀ ਪੜ੍ਹੋ : ਵਾਈਨ ਡਰੈੱਸ ’ਚ ਹਿਨਾ ਖ਼ਾਨ ਨੇ ਫ਼ੋਟੋਸ਼ੂਟ ਦੌਰਾਨ ਦਿਖਾਏ ਖੂਬਸੂਰਤੀ ਦੇ ਜਲਵੇ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਹਾਲ ਹੀ ’ਚ ਗਾਇਕ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਜਿਸ ’ਚ ਗੈਰੀ ਆਪਣੇ ਪੁੱਤਰ ਅਵਤਾਰ ਨੂੰ ਗੋਦੀ ’ਚ ਬਿਠਾ ਕੇ ਝੂਲਾ ਝੂਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਪਿਓ-ਪੁੱਤਰ ਨੂੰ ਇਕ-ਦੂਜੇ ਨਾਲ ਮਸਤੀ ਕਰਦਿਆਂ ਦੇਖਿਆ ਜਾ ਸਕਦਾ ਹੈ।  ਇਹ ਵੀਡੀਓ ਗਾਇਕ ਦੇ ਘਰ ਦੇ ਗਾਰਡਨ ਦੀ ਹੈ। 

 
 
 
 
 
 
 
 
 
 
 
 
 
 
 
 

A post shared by Garry Sandhu (@officialgarrysandhu)

ਅਵਤਾਰ ਇਸ ਵੀਡੀਓ ’ਚ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਗੈਰੀ ਸੰਧੂ ਨੇ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਹੈ ਕਿ ‘ਸੋਹਨ ਡਰਾਈਵਰ ’ਤੇ ਅਵਤਾਰ ਕੌਰ ਦੀ ਪ੍ਰਾਪਰਟੀ।’ ਪ੍ਰਸ਼ੰਸਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖ਼ੂਬ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਬੰਗਲਾਦੇਸ਼ ਸਰਕਾਰ ਨੇ ਰੱਦ ਕੀਤਾ ਨੋਰਾ ਫਤੇਹੀ ਦਾ ਸ਼ੋਅ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਦੱਸ ਦੇਈਏ ਗੈਰੀ ਸੰਧੂ ਲੰਮੇ ਸਮੇਂ ਤੱਕ ਪੰਜਾਬੀ ਸਿੰਗਰ ਜੈਸਮਿਨ ਸੈਂਡਲਜ਼ ਨੂੰ ਡੇਟ ਕਰ ਰਹੇ ਸੀ। ਜਿਸ ਤੋਂ ਬਾਅਦ ਸੰਧੂ ਦੀ ਨਿੱਜੀ ਜ਼ਿੰਦਗੀ ’ਚ ਕੀ ਚੱਲ ਰਿਹਾ ਸੀ, ਕਿਸੇ ਨੂੰ ਜਾਣਕਾਰੀ ਨਹੀਂ ਸੀ।

PunjabKesari

ਗੈਰੀ ਨੇ ਸੋਸ਼ਲ ਮੀਡੀਆ ’ਤੇ ਪੁੱਤਰ  ਦੀ ਵੀਡੀਓ ਸਾਂਝੀ ਕਰਕੇ ਹੈਰਾਨ ਕਰ ਦਿੱਤਾ। ਹੁਣ ਜਦੋਂ ਵੀ ਗਾਇਕ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਹਨ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ।

PunjabKesari


author

Shivani Bassan

Content Editor

Related News