ਗਾਇਕ Diljit Dosanjh ਨੇ ਕੁਦਰਤ ਦਾ ਆਨੰਦ ਲੈਂਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Wednesday, Jul 10, 2024 - 05:06 PM (IST)
ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਆਪਣੀ ਮਨੋਰੰਜਕ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ Yosemite National Park ਦੀ ਹੈ।
ਫੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਲਾਕਾਰ ਨੇ ਆਪਣੇ ਆਪ ਨੂੰ ਕੁਦਰਤ ਦੇ ਨਾਲ ਜੋੜਿਆ ਹੈ। ਇਸਦੇ ਨਾਲ ਹੀ ਉਹ ਪਹਾੜਾਂ ਅਤੇ ਝਰਨੇ ਦਾ ਆਨੰਦ ਲੈ ਰਹੇ ਹਨ।ਦਿਲਜੀਤ ਨੇ ਨਾਂ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਬਾਲੀਵੁੱਡ 'ਚ ਵੀ ਆਪਣੇ ਦਮਦਾਰ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਔਰਾ ਸਾਫ-ਸੁਥਰਾ ਰੱਖਣ ਅਤੇ ਖੁਦ ਨੂੰ ਅਣਚਾਹੇ ਵਿਚਾਰਾਂ ਤੋਂ ਬਚਾਅ ਕੇ ਰੱਖਣ ਦੇ ਸੁਝਾਅ ਸਾਂਝੇ ਕੀਤੇ ਹਨ, ਜਿਨ੍ਹਾਂ 'ਚ ਉਸ ਨੇ ਪਹਾੜ 'ਤੇ ਸੈਰ ਕਰਨ ਅਤੇ ਆਪਣੀ ਫ਼ਿਲਮ 'ਜੱਟ ਐਂਡ ਜੂਲੀਅਟ-3' ਵੇਖਣ ਦਾ ਸੁਝਾਅ ਦਿੱਤਾ ਹੈ।ਗਾਇਕ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ 'ਚ ਦਿਲਜੀਤ ਕਹਿ ਰਹੇ ਹਨ ਕਿ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਦੁਨੀਆਂ 'ਚ ਕੰਮ ਕਰਦੇ ਹੋਏ, ਲੋਕਾਂ ਨਾਲ ਮਿਲਦੇ ਹੋਏ ਅਤੇ ਨਾ ਚਾਹੁੰਦੇ ਹੋਏ ਵੀ ਕਈ ਵਿਚਾਰ ਅਸੀਂ ਆਪਣੇ ਅੰਦਰ ਹੀ ਰੱਖ ਲੈਂਦੇ ਹਾਂ, ਜੋ ਸ਼ਾਇਦ ਸਾਡੇ ਨਹੀਂ ਹੁੰਦੇ, ਜਿਨ੍ਹਾਂ ਦੇ ਸਾਡੀ ਜ਼ਿੰਦਗੀ 'ਚ ਕੋਈ ਮਾਅਨੇ ਨਹੀਂ ਹੁੰਦੇ ਤੇ ਬਾਅਦ 'ਚ ਉਹ ਸਾਨੂੰ ਪ੍ਰੇਸ਼ਾਨ ਕਰਦੇ ਹਨ।
ਗਾਇਕ ਨੇ ਸਲਾਹ ਦਿੱਤੀ ਕਿ ਜੇ ਕਿਸੇ ਨੂੰ ਅਜਿਹੇ ਅਣਚਾਹੇ ਵਿਚਾਰ ਪ੍ਰੇਸ਼ਾਨ ਕਰ ਰਹੇ ਹਨ ਤਾਂ ਉਸ ਨੂੰ ਪਹਾੜਾਂ 'ਤੇ ਘੁੰਮਣ ਜਾਣਾ ਚਾਹੀਦਾ ਹੈ। ਇਸ ਤਰੀਕੇ ਕੁਦਰਤ ਦੀ ਗੋਦ 'ਚ ਬੈਠ ਕੇ ਅਸੀਂ ਆਪਣੇ ਅੰਦਰ ਝਾਤੀ ਮਾਰ ਸਕਦੇ ਹਾਂ। ਅਦਾਕਾਰ ਨੇ ਸ਼ਾਂਤੀ ਨਾਲ ਖੁਸ਼ੀ ਦੇ ਛੋਟੇ ਛੋਟੇ ਪਲਾਂ ਨੂੰ ਯਾਦ ਕਰਨ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨ ਦੀ ਸਲਾਹ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਲਾਜ ਐਂਜਲਸ ਵਿੱਚ ਕੰਸਰਟ ਰਾਹੀਂ ਇੱਕ ਵਾਰ ਫਿਰ ਧਮਾਲ ਮਚਾਉਣ ਜਾ ਰਹੇ ਹਨ।
ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ਵਿੱਚ ਫਿਲਮ ਜੱਟ ਐਂਡ ਜੂਲੀਅਟ ਰਿਲੀਜ਼ ਹੋਈ ਹੈ। ਇਹ ਫਿਲਮ ਬਲਾਕਬਸਟਰ ਸਾਬਤ ਹੋਈ ਹੈ। ਇਸ ਫਿਲਮ ਵਿੱਚ ਉਹ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ ਹਨ।