ਜਹਾਜ਼ ਹਾਦਸੇ ''ਚ ਹੋਈ ਮਸ਼ਹੂਰ Singer ਦੀ ਮੌਤ, ਮਿਊਜ਼ਿਕ ਇੰਡਸਟਰੀ ''ਚ ਪਸਰਿਆ ਸੋਗ

Friday, Sep 19, 2025 - 02:04 PM (IST)

ਜਹਾਜ਼ ਹਾਦਸੇ ''ਚ ਹੋਈ ਮਸ਼ਹੂਰ Singer ਦੀ ਮੌਤ, ਮਿਊਜ਼ਿਕ ਇੰਡਸਟਰੀ ''ਚ ਪਸਰਿਆ ਸੋਗ

ਐਂਟਰਟੇਨਮੈਂਟ ਡੈਸਕ- ਮਿਊਜ਼ਿਕ ਇੰਡਸਟਰੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੰਟਰੀ ਮਿਊਜ਼ਿਕ ਦੀ ਦੁਨੀਆ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਗ੍ਰੈਮੀ ਪੁਰਸਕਾਰ ਜੇਤੂ ਅਤੇ ਨੈਸ਼ਵਿਲ ਸੌਂਗਰਾਈਟਰਜ਼ ਹਾਲ ਆਫ ਫੇਮ ਦੇ ਇੰਡਕਟੀ ਬ੍ਰੇਟ ਜੇਮਸ ਦਾ 57 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋ ਗਿਆ। ਕਈ ਹਿੱਟ ਗੀਤ ਲਿਖ ਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਉਣ ਵਾਲੇ ਜੇਮਸ ਹੁਣ ਇਸ ਅਚਾਨਕ ਦੁਖਾਂਤ ਕਾਰਨ ਇਸ ਦੁਨੀਆ ਵਿੱਚ ਨਹੀਂ ਹਨ।
18 ਸਤੰਬਰ ਨੂੰ ਹੋਏ ਇਸ ਹਾਦਸੇ ਨਾਲ ਪਰਿਵਾਰ ਅਤੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਕਰ ਦੌੜ ਗਈ। ਰਿਪੋਰਟਾਂ ਅਨੁਸਾਰ ਛੋਟਾ ਜਹਾਜ਼ ਜਿਸ ਵਿੱਚ ਬ੍ਰੇਟ ਜੇਮਸ ਯਾਤਰਾ ਕਰ ਰਹੇ ਸਨ, ਉੱਤਰੀ ਕੈਰੋਲੀਨਾ ਦੇ ਫਰੈਂਕਲਿਨ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਇੱਕ ਸਕੂਲ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਲੱਗ ਗਈ। ਹਾਦਸੇ ਸਮੇਂ ਤਿੰਨ ਲੋਕ ਸਵਾਰ ਸਨ ਅਤੇ ਬਦਕਿਸਮਤੀ ਨਾਲ, ਕੋਈ ਵੀ ਨਹੀਂ ਬਚਿਆ। ਮੈਕਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਨੇੜਲੇ ਅਯੋਟਲਾ ਵੈਲੀ ਐਲੀਮੈਂਟਰੀ ਸਕੂਲ ਦੇ ਸਾਰੇ ਬੱਚੇ ਅਤੇ ਸਟਾਫ ਸੁਰੱਖਿਅਤ ਹਨ।
ਜਿਵੇਂ ਹੀ ਜੇਮਸ ਦੇ ਦੇਹਾਂਤ ਦੀ ਖ਼ਬਰ ਫੈਲੀ, ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਕੰਟਰੀ ਗਾਇਕ ਜਸਟਿਨ ਐਡਮਜ਼ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਸੀਂ ਇੱਕ ਮਹਾਨ ਸ਼ਖਸੀਅਤ ਨੂੰ ਗੁਆ ਦਿੱਤੀ।" ਬ੍ਰੇਟ ਨਾ ਸਿਰਫ਼ ਪ੍ਰਤਿਭਾਸ਼ਾਲੀ ਸੀ ਸਗੋਂ ਇੱਕ ਬਹੁਤ ਹੀ ਦਿਆਲੂ ਵਿਅਕਤੀ ਵੀ ਸੀ। ਉਨ੍ਹਾਂ ਨੇ ਮੇਰੇ ਕਰੀਅਰ ਦੀ ਸ਼ੁਰੂਆਤ ਵਿੱਚ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਸਮਰਥਨ ਕਦੇ ਨਹੀਂ ਭੁੱਲਿਆ ਜਾਵੇਗਾ।


author

Aarti dhillon

Content Editor

Related News