ਗਾਇਕ AKS ਨੇ ‘ਧੁਰੰਧਰ 2’ ’ਚ ਲਾਈਵ ਪਰਫਾਰਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
Saturday, Mar 21, 2026 - 05:00 PM (IST)
ਜਲੰਧਰ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਆਪਣੇ ਵੱਖਰੇ ਅੰਦਾਜ਼ ਨਾਲ ਪਛਾਣ ਬਣਾਉਣ ਵਾਲੇ ਸਿੰਗਰ AKS ਇਨ੍ਹੀਂ ਦਿਨੀਂ ਖ਼ੂਬ ਚਰਚਾ ’ਚ ਹਨ। ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਧੁਰੰਧਰ 2’ ’ਚ AKS ਨੂੰ ਇਕ ਖ਼ਾਸ ਮੌਕਾ ਮਿਲਿਆ, ਜਿਥੇ ਉਨ੍ਹਾਂ ਨੇ ਨਾ ਸਿਰਫ਼ ਲਾਈਵ ਪਰਫਾਰਮੈਂਸ ਦਿੱਤੀ, ਸਗੋਂ ਢੋਲ ਵੀ ਵਜਾਇਆ। ਇੰਨੀ ਵੱਡੀ ਫ਼ਿਲਮ ’ਚ ਅਜਿਹਾ ਮੌਕਾ ਮਿਲਣਾ ਆਪਣੇ ਆਪ ’ਚ ਇਕ ਵੱਡੀ ਉਪਲੱਬਧੀ ਹੈ।
AKS ਦੀ ਇਸ ਲਾਈਵ ਪਰਫਾਰਮੈਂਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਮਾਹੌਲ ’ਚ ਉਨ੍ਹਾਂ ਦੀ ਐਨਰਜੀ ਤੇ ਮਿਊਜ਼ਿਕ ਨੇ ਇਕ ਖ਼ਾਸ ਰੰਗ ਭਰ ਦਿੱਤਾ, ਜਿਸ ਨਾਲ ਸੀਨ ਹੋਰ ਵੀ ਜ਼ਿਆਦਾ ਜ਼ਿੰਦਾ ਤੇ ਪ੍ਰਭਾਵਸ਼ਾਲੀ ਬਣ ਗਿਆ।
ਇਸ ਤੋਂ ਇਲਾਵਾ AKS ਦਾ ਹਾਲ ਹੀ ’ਚ ਰਿਲੀਜ਼ ਹੋਇਆ ਗੀਤ ‘ਬੇਪਰਵਾਹ’ ਵੀ ਕਾਫੀ ਚਰਚਾ ’ਚ ਹੈ। ਗੀਤ ਨੂੰ ਯੂਥ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ’ਤੇ ਵੀ ਇਹ ਟਰੈਂਡ ਕਰ ਰਿਹਾ ਹੈ। ਇਸ ਗੀਤ ਰਾਹੀਂ AKS ਨੇ ਆਪਣੀ ਆਵਾਜ਼ ਤੇ ਮਿਊਜ਼ਿਕ ਸੈਂਸ ਨਾਲ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡਿਆ ਹੈ।
ਫ਼ਿਲਮ ‘ਧੁਰੰਧਰ 2’ ਦੀ ਗੱਲ ਕਰੀਏ ਤਾਂ ਇਹ ਬਾਕਸ ਆਫਿਸ ’ਤੇ ਧੂਮ ਮਚਾ ਰਹੀ ਹੈ। ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਜਿਸ ’ਚ AKS ਦਾ ਯੋਗਦਾਨ ਵੀ ਖ਼ਾਸ ਹੈ।
ਇਸ ਤਰ੍ਹਾਂ ਦੇ ਮੌਕੇ ਨਵੇਂ ਤੇ ਟੈਲੈਂਟਿਡ ਕਲਾਕਾਰਾਂ ਲਈ ਵੱਡਾ ਮੰਚ ਸਾਬਿਤ ਹੁੰਦੇ ਹਨ। AKS ਨਾ ਸਿਰਫ਼ ਇਕ ਕਾਬਿਲ ਸਿੰਗਰ ਹੈ, ਸਗੋਂ ਉਹ ਮਿਊਜ਼ਿਕ ਪ੍ਰੋਡਿਊਸਰ ਤੇ ਕੰਪੋਜ਼ਰ ਵਜੋਂ ਵੀ ਆਪਣੀ ਕਾਬਲੀਅਤ ਦਿਖਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਉਸ ਤੋਂ ਹੋਰ ਵੀ ਵੱਡੇ ਪ੍ਰੋਜੈਕਟਸ ਦੀ ਉਮੀਦ ਕੀਤੀ ਜਾ ਰਹੀ ਹੈ।
