ਆਸਟ੍ਰੇਲੀਆ ''ਚ ਵਸਦੇ ਪੰਜਾਬੀਆਂ ਨੂੰ ਬੱਬੂ ਮਾਨ ਦੀ ਖ਼ਾਸ ਅਪੀਲ, ਜ਼ਰੂਰ ਵੇਖੋ ਇਹ ਵੀਡੀਓ

Tuesday, Aug 10, 2021 - 03:32 PM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਬੱਬੂ ਮਾਨ ਪੰਜਾਬ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਚੋਂ ਇੱਕ ਹੈ, ਜਿਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ਆਪਣੇ ਵਧੀਆ ਸੰਗੀਤ ਅਤੇ ਬੋਲਡ ਬਿਆਨਾਂ ਲਈ ਵੀ ਜਾਣਿਆ ਜਾਂਦਾ ਹੈ। ਬੀਤੇ ਦਿਨ ਗਾਇਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਪੋਸਟ ਕੀਤੀ। ਕਲਿੱਪ 'ਚ ਤੁਸੀਂ ਗਾਇਕ ਬੱਬੂ ਮਾਨ ਅਤੇ ਅਦਾਕਾਰ-ਨਿਰਦੇਸ਼ਕ ਅਮਿਤੋਜ ਮਾਨ ਨੂੰ ਇਕੱਠੇ ਵੇਖ ਸਕਦੇ ਹੋ। ਬੱਬੂ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ 'ਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੁਣਨ।

PunjabKesari
ਉਨ੍ਹਾਂ ਨੇ ਅਮਿਜੋਤ ਨਾਲ ਇੱਕ ਵੀਡੀਓ ਅਪਲੋਡ ਕੀਤਾ, ਜਿਸ 'ਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਲਈ ਖੜ੍ਹੇ ਹੋਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਅੰਤ 'ਚ ਉਨ੍ਹਾਂ 'ਕਿਸਾਨ ਅੰਦੋਲਨ' ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਦੇ ਸਮਰਥਨ ਨਾਲ ਅਸੀਂ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ 'ਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇਹ ਸਾਡੀ ਤਰਜੀਹ ਵੀ ਹੈ।

ਇੱਥੇ ਵੇਖੋ ਵੀਡੀਓ:-

 

 
 
 
 
 
 
 
 
 
 
 
 
 
 
 
 

A post shared by Babbu Maan (@babbumaaninsta)

ਅਮਿਤੋਜ ਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਅਦਾਕਾਰ, ਨਿਰਦੇਸ਼ਕ, ਲੇਖਕ ਅਤੇ ਪਟਕਥਾ ਲੇਖਕ ਹਨ। ਉਹ ਪੰਜਾਬੀ ਅਤੇ ਹਿੰਦੀ ਫ਼ਿਲਮਾਂ 'ਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। 
ਦੱਸ ਦਈਏ ਕਿ ਬੱਬੂ ਅਤੇ ਅਮਿਤੋਜ ਦੀ ਬਹੁਤ ਵਧੀਆ ਦੋਸਤੀ ਹੈ। ਉਹ ਦੋਵੇਂ ਇਕੱਠੇ ਬਹੁਤ ਸਾਰੀਆਂ ਸੁਰਖੀਆਂ ਸਾਂਝੀਆਂ ਕਰਦੇ ਹਨ ਅਤੇ ਇਸ ਵਾਰ ਫਿਰ ਉਹ ਕਿਸਾਨਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਸਮਰਥਨ ਦੀ ਗੱਲ ਕਰਦੇ ਨਜ਼ਰ ਆਏ।

ਨੋਟ - ਬੱਬੂ ਮਾਨ ਤੇ ਅਮਿਤੋਜ ਮਾਨ ਦੀ ਇਸ ਅਪੀਲ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


 


sunita

Content Editor

Related News