ਫ਼ਿਲਮ ‘ਯਾਰੀਆਂ-2’ ਦਾ ਗੀਤ ‘ਸਿਮਰੂੰ ਤੇਰਾ ਨਾਮ’ ਹੋਇਆ ਰਿਲੀਜ਼
Thursday, Sep 07, 2023 - 12:16 PM (IST)

ਮੁੰਬਈ (ਬਿਊਰੋ) - ਰਾਧਿਕਾ ਰਾਓ ਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਿਤ ‘ਯਾਰੀਆਂ 2’ ’ਚ ਦਿਵਿਆ ਖੋਸਲਾ ਕੁਮਾਰ, ਮਿਜ਼ਾਨ ਜਾਫਰੀ ਤੇ ਪਰਲ ਵੀ. ਪੁਰੀ ਮੁੱਖ ਭੂਮਿਕਾਵਾਂ ’ਚ ਹਨ ਜੋ ਇਕ ਸੁੰਦਰ ਚਚੇਰੇ ਭਰਾ ਦੇ ਰਿਸ਼ਤੇ ਨੂੰ ਸੈਲੀਬ੍ਰੇਟ ਕਰਦਾ ਹੈ। ਦਿਵਿਆ ਖੋਸਲਾ ਕੁਮਾਰ ਉਰਫ਼ ‘ਲਾਡਲੀ’ ਦੀ ਲਵ ਲਾਈਫ ਕਹਾਣੀ ਦਾ ਕੇਂਦਰ ਬਿੰਦੂ ਹੋਣ ਦੇ ਨਾਲ, ਨਿਰਮਾਤਾ ਹੁਣ ‘ਸਿਮਰੂੰ ਤੇਰਾ ਨਾਮ’ ਦੀ ਰਿਲੀਜ਼ ਨਾਲ ਸਾਨੂੰ ਭਾਵਨਾਵਾਂ ਦੀ ਦੁਨੀਆ ਦੀ ਇਕ ਝਲਕ ਦਿੰਦੇ ਹਨ।
ਸਚੇਤ ਟੰਡਨ ਦੁਆਰਾ ਖੂਬਸੂਰਤੀ ਨਾਲ ਗਾਇਆ ਗਿਆ ਇਹ ਗੀਤ ਮਨਨ ਭਾਰਦਵਾਜ ਦੁਆਰਾ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਪਿਆਰ ’ਚ ਕਮਜ਼ੋਰੀ ਤੇ ਅਜੀਬਤਾ ਨੂੰ ਉਜਾਗਰ ਕਰਦਾ ਹੈ। ‘ਸਿਮਰੂੰ ਤੇਰਾ ਨਾਮ’ ਤੁਹਾਡੀ ਪਿਆਰ ਦੀ ਪਲੇ ਲਿਸਟ ’ਚ ਇਕ ਸੰਪੂਰਨ ਜੋੜ ਹੈ, ਜਦੋਂ ਕਿ ਗੀਤ ’ਚ ਦਿਵਿਆ ਤੇ ਯਸ਼ ਦੀ ਕੈਮਿਸਟਰੀ ਚਮਕ ਰਹੀ ਹੈ, ਇਹ ਗਾਣਾ ਨਿਸ਼ਚਿਤ ਤੌਰ ’ਤੇ ਤੁਹਾਨੂੰ ਪ੍ਰਭਾਵਿਤ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ
ਇਹ ਫ਼ਿਲਮ 20 ਅਕਤੂਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਵਿਆ ਖੋਸਲਾ ਕੁਮਾਰ ਤੇ ਆਯੂਸ਼ ਮਹੇਸ਼ਵਰੀ ਦੁਆਰਾ ਨਿਰਮਿਤ, ਫ਼ਿਲਮ ਦਾ ਨਿਰਦੇਸ਼ਨ ਰਾਧਿਕਾ ਰਾਓ ਤੇ ਵਿਨੇ ਸਪਰੂ ਨੇ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤਿਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।