ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਸਿਮੀ ਤੇ ਜੱਸੀ ਗਿੱਲ ਦਾ ਗੀਤ ''ਜੋਨੀ ਵਾਕਰ'' (ਵੀਡੀਓ)

07/30/2020 5:36:43 PM

ਜਲੰਧਰ (ਵੈੱਬ ਡੈਸਕ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ਪ੍ਰਸਿੱਧੀ ਖੱਟਣ ਵਾਲੇ ਗਾਇਕ ਸਿਮੀ ਦਾ ਹਾਲ ਹੀ 'ਚ ਨਵਾਂ ਗੀਤ ਰਿਲੀਜ਼ ਹੋਇਆ ਹੈ। 'ਜੋਨੀ ਵਾਕਰ' ਟਾਈਟਲ ਹੇਠ ਰਿਲੀਜ਼ ਹੋਏ ਸਿਮੀ ਦੇ ਗੀਤ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਿਮੀ ਨਾਲ ਜੱਸੀ ਗਿੱਲ ਵੀ ਗਾਉਂਦੇ ਨਜ਼ਰ ਆ ਰਹੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ 'ਜੋਨੀ ਵਾਕਰ' ਗੀਤ ਜੱਸੀ ਗਿੱਲ ਤੇ ਸਿਮੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਜੇ ਗੱਲ ਕਰੀਏ ਜੱਸੀ ਗਿੱਲ ਤੇ ਸਿਮੀ ਦੇ ਗੀਤ 'ਜੋਨੀ ਵਾਕਰ' ਦੀ ਤਾਂ ਇਸ ਦੇ ਬੋਲ '' ਨੇ ਲਿਖੇ ਹਨ, ਜਿਸ ਨੂੰ 'ਗੁਪਾਜ਼ ਸਹਿਰਾ ਨੇ ਆਪਣੀਆਂ ਸੰਗੀਤਕ ਧੁੰਨਾਂ ਨਾਲ ਸਜਾਇਆ ਹੈ। ਇਸ ਗੀਤ 'ਚ ਜੱਸੀ ਗਿੱਲ ਨਾਲ ਸਿਮੀ ਤੇ ਮਾਡਲ ਲਕਸ਼ਮੀ ਪਾਠਕ ਫੀਚਰਿੰਗ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦੇ ਆਡੀਟਰ ਗੌਰਵ ਕੇ ਮਹਿਰਾ ਹਨ। ਇਸ ਗੀਤ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੁਣ ਤੱਕ ਇਸ ਗੀਤ ਨੂੰ 2 ਮਿਲੀਅਨ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ।
'ਜੋਨੀ ਵਾਕਰ' ਗੀਤ ਦੀ ਵੀਡੀਓ

ਦੱਸ ਦਈਏ ਕਿ ਜੱਸੀ ਗਿੱਲ 'ਕਹਿ ਗਈ ਸੌਰੀ', 'ਏਨਾਂ ਚਾਹੁੰਨੀ ਹਾਂ', 'ਰੱਬਾ ਵੇ', 'ਨਖਰੇ', 'ਹੁਸਨ', 'ਜੋੜੀ ਤੇਰੀ ਮੇਰੀ' ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ। ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਆਖ਼ਰੀ ਵਾਰ ਬਾਲੀਵੁੱਡ ਫ਼ਿਲਮ 'ਪੰਗਾ' 'ਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਉਹ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਮੁੱਖ ਭੂਮਿਕਾ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ 'ਡੈਡੀ ਕੂਲ ਮੁੰਡੇ ਫੂਲ-2' 'ਚ ਨਜ਼ਰ ਆਉਣਗੇ।


sunita

Content Editor

Related News