ਪੰਜਾਬੀ ਗਾਇਕ ਸਿਮਰ ਧੀਰ ਦਾ ਨਵਾਂ ਗੀਤ ‘ਕਾਲ’ ਚਰਚਾ ’ਚ (ਵੀਡੀਓ)

03/29/2023 4:40:49 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿਮਰ ਧੀਰ ਦਾ ਨਵਾਂ ਗੀਤ ‘ਕਾਲ’ ਰਿਲੀਜ਼ ਹੋਇਆ ਹੈ। 23 ਮਾਰਚ ਨੂੰ ਰਿਲੀਜ਼ ਹੋਇਆ ਇਹ ਇਕ ਰੋਮਾਂਟਿਕ ਗੀਤ ਹੈ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ

ਇਸ ਗੀਤ ਨੂੰ ਗਾਇਆ, ਲਿਖਿਆ ਤੇ ਕੰਪੋਜ਼ ਖ਼ੁਦ ਸਿਮਰ ਧੀਰ ਨੇ ਕੀਤਾ ਹੈ। ਗੀਤ ਨੂੰ ਯੂਟਿਊਬ ’ਤੇ ਪੈਨੋਰਾਮਾ ਮਿਊਜ਼ਿਕ ਪੰਜਾਬੀ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਗੀਤ ਨੂੰ ਸੰਗੀਤ ਅਪੁਰਵ ਯਾਦਵ ਨੇ ਦਿੱਤਾ ਹੈ, ਜਿਸ ਦੀ ਵੀਡੀਓ ਰੋਣਕ ਫ਼ਿਲਮਜ਼ ਨੇ ਬਣਾਈ ਹੈ। ਗੀਤ ’ਚ ਸਿਮਰ ਨਾਲ ਮਾਡਲ ਰੀਤ ਸਿੰਘ ਨਜ਼ਰ ਆ ਰਹੀ ਹੈ।

ਗੀਤ ਨੂੰ ਮੰਨਤ ਢੀਂਗਰਾ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News