ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

Thursday, Oct 31, 2024 - 03:19 PM (IST)

ਜਲੰਧਰ-  'ਸੋ ਹਾਈ', '295', 'ਲੈਵਲਜ਼' ਅਤੇ 'ਬਾਈ ਬਾਈ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਛਾਅ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਕਿ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਸ ਦੀ ਧੱਕ ਉਸੇ ਤਰ੍ਹਾਂ ਸੰਗੀਤ ਜਗਤ ਵਿੱਚ ਬਰਕਰਾਰ ਹੈ।ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਕਲਾਕਾਰ ਦਾ ਫੈਨ ਸੀ।ਹਾਲ ਹੀ 'ਚ ਸਿੱਧੂ ਮੂਸੇਵਾਲਾ ਦੀ ਮਾਂ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਬੋਲਾਂ ਨੂੰ ਸਾਂਝਾ ਕੀਤਾ ਹੈ। 

 

 
 
 
 
 
 
 
 
 
 
 
 
 
 
 
 

A post shared by Charan Kaur (@charan_kaur5911)

ਹਾਲ ਹੀ ਸਾਂਝੀ ਕੀਤੀ ਪੋਸਟ 'ਚ ਲਿਖਿਆ ਹੈ ਕਿ "ਪਾਪਾ, ਮੈਂ ਜੋ ਵੀ ਕਮਾਇਆ, ਜੋ ਵੀ ਖੱਟਿਆ ਉਹ ਤੁਹਾਡੀ ਹੱਲਾਸ਼ੇਰੀ ਤੋਂ ਬਿਨਾਂ ਹਾਸਿਲ ਕਰਨਾ ਸੰਭਵ ਨਹੀਂ ਸੀ। ਇਹ ਮੈਂ ਜਾਣਦਾ ਜਾਂ ਮਾਂ ਜਾਣਦੀ ਏ ਕਿ ਖੇਤੀਬਾੜੀ ਕਰਨੇ ਆਲੇ ਫੌਜੀ ਸਾਹਿਬ ਨਾਲ ਸੁਰਤਾਲ ਦੀਆਂ ਗੱਲਾਂ ਕਰਨੀਆਂ ਤੇ ਉਨ੍ਹਾਂ ਗੱਲਾਂ 'ਤੇ ਅੱਗੇ ਕੰਮ ਕਰਨਾ ਸੌਖਾ ਨਹੀਂ ਸੀ। ਮੇਰੇ ਸਿਰਜਣ ਹਾਰਿਆ ਤੋਂ ਵੱਡਾ ਮੇਰਾ ਕੋਈ ਦੋਸਤ ਨਹੀਂ ਹੋ ਸਕਦਾ ਭਾਵੇਂ ਅੱਜ ਕੋਈ ਕਿੰਨਾ ਹੀ ਮੇਰਾ ਕਰੀਬੀ ਬਣ ਦੁਨੀਆ ਸਾਹਮਣੇ ਮੇਰਾ ਅਲੱਗ- ਅਲੱਗ ਪੱਖ ਪੇਸ਼ ਕਰ ਰਿਹਾ ਹੈ ਪਰ ਮੈਂ ਜਾਣਦਾ ਕਿ ਮੇਰੇ ਮਾਪਿਆਂ ਤੋਂ ਵੱਧ ਮੈਨੂੰ ਕੋਈ ਨਹੀਂ ਜਾਣਦਾ। ਮੈਂ ਆਏ ਦਿਨ ਤੁਹਾਨੂੰ ਕਿਸੇ ਨਾ ਕਿਸੇ ਵਿਵਾਦ 'ਚ ਨਾ ਹੁੰਦਿਆਂ ਵੀ ਸ਼ਾਮਲ ਕਰਨ ਵਾਲੇ ਲੋਕਾਂ ਦੀਆਂ ਹਰਕਤਾਂ ਨੂੰ ਦੇਖਦਾ ਹਾਂ ਅਤੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੇਰੀ ਗੈਰ- ਮੌਜੂਦਗੀ 'ਚ ਮੇਰੇ ਰੱਬ ਸਮਾਨ ਮਾਂ ਪਿਓ ਨੂੰ ਕਿਸੇ ਨਾ ਕਿਸੇ ਗੱਲ ਨਾਲ ਜੋੜਿਆ ਜਾ ਰਿਹਾ। ਪਰ ਮੈਂ ਜਾਣਦਾ ਕਿ ਪਾਪਾ ਤੁਸੀਂ ਸ਼ੁੱਭਦੀਪ ਦੇ ਸਿਰਜਣਹਾਰੇ ਵੀ ਸੀ ਤੇ ਸਿੱਧੂ ਮੂਸੇਵਾਲੇ ਦੇ ਵੀ ਤੇ ਮੈਨੂੰ ਵੀ ਤੁਸੀਂ ਅਜਿਹੀ ਘੜੀਆਂ 'ਚ ਹੌਂਸਲਾ ਬੁਲੰਦ ਰੱਖਣ ਲਈ ਕਿਹਾ ਕਰਦੇ ਸੀ ਤੇ ਤੁਸੀਂ ਓ ਤੇ ਤੁਸੀਂ ਜਮਾ ਨਹੀਂ ਢੋਲਣਾ ਤੇ ਤੁਸੀਂ ਵੀ ਇਨ੍ਹਾਂ ਘੜੀਆ 'ਚ ਚੜ੍ਹਦੀ ਕਲਾ 'ਚ ਰਹਿਣਾ ਮੈਂ ਹਮੇਸ਼ਾ ਤੁਹਾਡੇ ਦਿਲ 'ਚ ਧੜਕਦਾ ਰਹਾਂਗਾ। ਤੁਸੀਂ ਆਪਣਾ ਮਾਂ ਦਾ ਤੇ ਮੇਰੇ ਛੋਟੇ ਵੀਰ ਦਾ ਧਿਆਨ ਰੱਖਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Priyanka

Content Editor

Related News