ਸਿੱਧੂ ਮੂਸੇਵਾਲਾ ਨੇ ਮੁੜ ਰਚਿਆ ਇਤਿਹਾਸ: 'ਬਰੋਟਾ' ਗਾਣੇ ਦੇ ਨਾਮ ਦਰਜ ਹੋਇਆ ਵੱਡਾ ਰਿਕਾਰਡ
Thursday, Jan 08, 2026 - 11:22 AM (IST)
ਐਂਟਰਟੇਨਮੈਂਟ ਡੈਸਕ - ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਗਾਇਕੀ ਅਤੇ ਉਨ੍ਹਾਂ ਦਾ ਦਬਦਬਾ ਅੱਜ ਵੀ ਬਰਕਰਾਰ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਦੇ ਗੀਤ 'ਬਰੋਟਾ' (Barotta) ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।

ਦੁਨੀਆ ਭਰ ਵਿੱਚ ਮਚਾਈ ਧੂਮ
ਮੀਡੀਆ ਰਿਪੋਰਟਾਂ ਅਨੁਸਾਰ, ਸਿੱਧੂ ਮੂਸੇਵਾਲਾ ਦਾ ਗੀਤ 'ਬਰੋਟਾ' ਯੂਟਿਊਬ 'ਤੇ ਤੀਜਾ ਸਭ ਤੋਂ ਵੱਧ ਕੁਮੈਂਟਸ (Most Commented) ਪ੍ਰਾਪਤ ਕਰਨ ਵਾਲਾ ਗਾਣਾ ਹੈ, ਜਿਸ 'ਤੇ 6.7 ਮਿਲੀਅਨ ਤੋਂ ਜ਼ਿਆਦਾ ਕੁਮੈਂਟ ਆਏ ਹਨ। 'ਬਰੋਟਾ' ਗੀਤ ਨੂੰ ਮਿਲ ਰਹੇ ਇਸ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ 'ਲੈਗਸੀ' (ਵਿਰਾਸਤ) ਖ਼ਤਮ ਨਹੀਂ ਹੋਈ, ਸਗੋਂ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਈ ਅਜਿਹੇ ਗੀਤ ਹਨ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਅਤੇ ਹਰ ਗੀਤ ਨੇ ਬਿਲਬੋਰਡ ਤੋਂ ਲੈ ਕੇ ਯੂਟਿਊਬ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
