ਸਿੱਧੂ ਮੂਸੇਵਾਲਾ ਦੀ ਮਾਂ ਹਸਪਤਾਲ ''ਚ ਰੋ-ਰੋ ਕੇ ਬੋਲੀ- ‘ਹੁਣ ਮੈਨੂੰ ਵੀ ਗੋਲੀ ਮਾਰ ਦਿਓ’

05/30/2022 3:11:20 PM

ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੀਤੇ ਦਿਨ ਸ਼ਾਮ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖ਼ਬਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੋ ਗੱਡੀਆਂ ’ਚੋਂ ਆਏ ਹਮਲਾਵਰਾਂ ਨੇ ਗਾਇਕ ਦੀ ਥਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਗਾਇਕ ਦੀ ਗੱਡੀ ’ਤੇ 40 ਗੋਲੀਆਂ ਚਲਾਈਆਂ ਸਨ ਜਿਨ੍ਹਾਂ ’ਚੋਂ ਕਈ ਗੋਲੀਆਂ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗਾਇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਹਸਪਤਾਲ ’ਚ ਪਹੁੰਚਦੇ ਹੀ ਉਸ ਦੀ ਜਾਨ ਚੱਲੀ ਗਈ। 
PunjabKesari

 

ਇਹ ਵੀ ਪੜ੍ਹੋ: ਹਾਲੀਵੁੱਡ ’ਚ ਵੀ ਮੂਸੇਵਾਲਾ ਦੇ ਗਾਣਿਆਂ ਦੀ ਦੀਵਾਨਗੀ, ਕੈਨੇਡਾ ’ਚ ਮਸ਼ਹੂਰ ਰੈਪਰ ਭਾਵੁਕ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਇਸ ਦੁਖ ਨੂੰ ਬਰਦਾਸ਼ ਨਹੀਂ ਕਰ ਪਾ ਰਹੇ । ਜਿਸ ਪੁੱਤਰ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬੰਨਣਾ ਸੀ। ਉਹ ਪੁੱਤਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ। ਸਿੱਧੂ ਮੂਸੇਵਾਲਾ ਨੇ ਘੱਟ ਉਮਰ ’ਚ ਨਾਮ ਬਣਾ ਲਿਆ ਸੀ। ਪੁੱਤਰ ਦੇ ਜ਼ਖ਼ਮੀ ਸਰੀਰ ਨੂੰ ਦੇਖ ਕੇ ਮਾਪਿਆਂ ’ਤੇ ਕੀ ਬੀਤੀ ਹੋਵੇਗੀ। ਇਹ ਉਨ੍ਹਾਂ ਦੇ ਹਾਲਾਤ ’ਦੇਖ ਕੇ ਸਮਝਆ ਜਾ ਸਕਦਾ ਹੈ। 

ਪੁੱਤ ਦੀ ਮੌਤ ’ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਿੱਧੂ ਦੀ ਮਾਂ ਅੱਜ ਬਿਲਖ਼-ਬਿਲਖ਼ ਕੇ ਕਹਿ ਰਹੀ ਹੈ ਕਿ ਉਸ ਨੂੰ ਵੀ ਗੋਲੀ ਮਾਰ ਦਿੱਤੀ ਜਾਵੇ। ਸਿੱਧੂ ਮੂਸੇਵਾਲਾ ਦੀ ਮਾਂ ਚਰਨਜੀਤ ਕੌਰ ਨੇ ਕਿਹਾ ਕਿ ‘ਇਨੀਂ ਨਕਮੀ ਸਰਕਾਰ ਆਈ ਜਿਸ ਨੇ ਸਭ ਕੁਝ ਖ਼ਤਮ ਕਰ ਦਿੱਤਾ। ਮੇਰੇ ਪੁੱਤ ਦੀ ਮੌਤ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹਨ। ਹੁਣ ਮੈਨੂੰ ਵੀ ਗੋਲੀ ਮਾਰ ਦਿਓ। ਸੂਬਾ ਸਰਕਾਰ ਨੇ ਮੇਰੇ ਪੁੱਤਰ ਦੀ ਸੁਰੱਖਿਆ ਵਾਪਸ ਲੈ ਲਈ ਸੀ। ਉੱਥੇ ਹੀ ਭਗਵੰਤ ਮਾਨ ਦੀ ਭੈਣ ਦੀ ਸੁਰੱਖਿਆ ਲਈ 20 ਸੁਰੱਖਿਆ ਕਰਮੀ ਹਨ।’

ਇਹ ਵੀ ਪੜ੍ਹੋ: ਮੂਸੇਵਾਲਾ ਦੀ ਮੌਤ 'ਤੇ ਬੋਲੀ ਸ਼ਹਿਨਾਜ਼, ਕਿਹਾ- ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ

PunjabKesari

ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਜਿਸ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਹ 424 ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਦੀ ਸੁਰੱਖਿਆ ਬੀਤੇ ਦਿਨੀਂ  ਪੰਜਾਬ ਸਰਕਾਰ ਨੇ ਵਾਪਸ ਲੈ ਲਈ ਸੀ। ਸਿੱਧੂ  ਦੀ ਸੁਰੱਖਿਆ ਲਈ ਪਹਿਲਾਂ 4 ਪੁਲਸ ਮੁਲਾਜ਼ਮ ਸੀ ਅਤੇ ਸੁਰੱਖਿਆ ਘਟਾਉਣ ਨਾਲ ਦੋ ਕਰ ਦਿੱਤੇ ਗਏ ਸੀ। ਹੱਤਿਆ ਸਮੇਂ ਇਹ ਦੋਵੇਂ ਉਸ ਦੇ ਨਾਲ ਨਹੀਂ ਸੀ। ਹਾਲ ਹੀ ’ਚ ਕਾਂਗਰਸ ਦੀ ਟਿਕਟ ’ਤੇ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੀ ਸੀ। ਹਾਲਾਂਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਵਿਜੇ ਸਿੰਗਲਾ ਤੋਂ ਹਾਰ ਗਏ ਸਨ।


Anuradha

Content Editor

Related News