ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਸਿੱਧੂ ਮੂਸੇ ਵਾਲਾ ਨੇ ਲਿਆ ਅਹਿਮ ਫ਼ੈਸਲਾ
Tuesday, Jun 01, 2021 - 05:28 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਆਪਣੀ ਐਲਬਮ ‘ਮੂਸਟੇਪ’ ਕਾਰਨ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਇਕ ਤੋਂ ਬਾਅਦ ਇਕ ਸਿੱਧੂ ਦੇ ਗੀਤ ਰਿਲੀਜ਼ ਹੋ ਰਹੇ ਹਨ ਤੇ ਚਰਚਾ ਦਾ ਵਿਸ਼ਾ ਵੀ ਬਣ ਰਹੇ ਹਨ।
ਹੁਣ 1 ਜੂਨ ਤੋਂ ਲੈ ਕੇ 6 ਜੂਨ ਤਕ ਰਿਲੀਜ਼ ਹੋਣ ਵਾਲੇ ਗੀਤਾਂ ’ਤੇ ਸਿੱਧੂ ਨੇ ਰੋਕ ਲਗਾ ਦਿੱਤੀ ਹੈ। ਇਸ ਪਿੱਛੇ ਦੀ ਵਜ੍ਹਾ ਸਿੱਧੂ ਮੂਸੇ ਵਾਲਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਪੰਜਾਬ ਭੇਜੇ ਆਕਸੀਜਨ ਕੰਸਨਟ੍ਰੇਟਰਜ਼, ਭੈਣ ਮਾਲਵਿਕਾ ਨੇ ਚੁੱਕੀ ਵੰਡਣ ਦੀ ਜ਼ਿੰਮੇਵਾਰੀ
ਸਿੱਧੂ ਮੂਸੇ ਵਾਲਾ ਨੇ ਆਪਣੀ ਪੋਸਟ ’ਚ ਲਿਖਿਆ, ‘ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਅਸੀਂ ‘ਮੂਸਟੇਪ’ ’ਚੋਂ ਆਪਣੇ ਗੀਤ, ਜੋ 1 ਜੂਨ ਤੋਂ 6 ਜੂਨ ਤਕ ਰਿਲੀਜ਼ ਕਰਨੇ ਸੀ, ਉਨ੍ਹਾਂ ਦੀ ਤਾਰੀਖ਼ ਅੱਗੇ ਪਾ ਦਿੱਤੀ ਹੈ।’
ਸਿੱਧੂ ਨੇ ਅੱਗੇ ਲਿਖਿਆ, ‘ਜੂਨ 84 ਸਾਡੇ ਲਈ ਨਾ ਭੁੱਲਣਯੋਗ ਸਾਕਾ ਹੈ, ਇਨ੍ਹਾਂ ਦਿਨਾਂ ’ਚ ਆਓ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਤੀਜੇ ਘੱਲੂਘਾਰੇ ’ਚ ਸ਼ਹੀਦੀਆਂ ਪਾਏ ਯੌਧਿਆਂ ਨੂੰ ਸੀਸ ਝੁਕਾਈਏ।’
ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਸਿੱਧੂ ਮੂਸੇ ਵਾਲਾ ਦੀ ਐਲਬਮ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਸਭ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਿੱਧੂ ਦੇ ਗੀਤ ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਦੀ ਵੀ ਟਰੈਂਡਿੰਗ ਲਿਸਟ ’ਚ ਸ਼ੁਮਾਰ ਹਨ।
ਨੋਟ– ਸਿੱਧੂ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।