ਗਾਇਕ ਸਿੱਧੂ ਮੂਸੇ ਵਾਲਾ ਦਾ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਪੁਗਾਏ ਮੂੰਹ ਦੇ ਬੋਲ (ਵੀਡੀਓ)

Thursday, Apr 29, 2021 - 01:28 PM (IST)

ਗਾਇਕ ਸਿੱਧੂ ਮੂਸੇ ਵਾਲਾ ਦਾ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਪੁਗਾਏ ਮੂੰਹ ਦੇ ਬੋਲ (ਵੀਡੀਓ)

ਚੰਡੀਗੜ੍ਹ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਟੌਪ ਆਰਟਿਸਟਾਂ ਦੀ ਲਿਸਟ 'ਚ ਸਭ ਤੋਂ 'ਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਹੈ। ਅੱਜਕੱਲ੍ਹ ਸਿੱਧੂ ਮੂਸੇ ਵਾਲਾ ਕਾਫ਼ੀ ਚਰਚਾ 'ਚ ਹੈ, ਜਿਸ ਦਾ ਕਾਰਨ ਸਿੱਧੂ ਦੀ ਆਉਣ ਵਾਲੀ ਮਿਊਜ਼ਿਕ ਐਲਬਮ 'ਮੂਸਟੇਪ' ਹੈ। 'ਮੂਸਟੈਪ' ਦੀ ਅਨਾਊਸਮੈਂਟ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਲਗਾਤਾਰ ਇਸ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਸਿੱਧੂ ਮੂਸੇ ਵਾਲਾ ਨੇ ਇਸ ਐਲਬਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦੀ ਐਲਬਮ 'ਮੂਸਟੇਪ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਨੇ ਰਿਲੀਜ਼ਿੰਗ ਬਾਰੇ ਦੱਸਿਆ ਕਿ ਇਹ ਐਲਬਮ 15 ਮਈ 2021 ਨੂੰ ਰਿਲੀਜ਼ ਹੋਵੇਗੀ। ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਇੰਡਸਟਰੀ ਵੀ ਇਸ ਐਲਬਮ ਨਾਲ ਸਰਪ੍ਰਾਈਜ਼ ਹੋਈ ਹੈ ਕਿਉਂਕਿ ਇਸ ਇੱਕੋ ਐਲਬਮ 'ਚ 29 ਟਰੈਕ ਹਨ। ਕਈ ਮਿਊਜ਼ਿਕ ਡਾਇਰੈਕਟਰ ਤੇ ਇੰਟਰਨੈਸ਼ਨਲ ਕਲਾਕਾਰਾਂ ਨਾਲ ਇਸ ਐਲਬਮ ਨੂੰ ਗ੍ਰੈਂਡ ਬਣਾਇਆ ਗਿਆ ਹੈ।

PunjabKesari

ਬੀਤੇ ਦਿਨ ਸਿੱਧੂ ਮੂਸੇ ਵਾਲਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਐਲਬਮ ਦੀ ਰਿਲੀਜ਼ ਡੇਟ ਤੇ ਟੀਜ਼ਰ ਰਿਲੀਜ਼ ਕਰਨ ਲਈ ਵੱਡਾ ਚੈਲੰਜ ਦਿੱਤਾ ਸੀ। ਸਿੱਧੂ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਸ ਨੇ ਇਸ ਚੈਲੰਜ ਬਾਰੇ ਦੱਸਿਆ ਹੈ।
 


ਸਿੱਧੂ ਮੂਸੇ ਵਾਲਾ ਨੇ ਲਿਖਿਆ ਸੀ, 'ਇਸ ਤਸਵੀਰ 'ਤੇ 50 ਲੱਖ (5 ਮਿਲੀਅਨ) ਕੁਮੈਂਟਸ ਕਰੋ ਤੇ ਮੈਂ ਟੀਜ਼ਰ ਰਿਲੀਜ਼ ਕਰ ਦੇਵਾਂਗਾ, ਨਾਲ ਹੀ ਤੁਸੀਂ ਸਾਰੇ ਐਲਬਮ ਦੀ ਰਿਲੀਜ਼ ਡੇਟ ਵੀ ਜਾਣ ਜਾਓਗੇ। ਆਓ ਇਸ ਨੂੰ ਪੂਰਾ ਕਰਦੇ ਹਾਂ।'
ਦੱਸਣਯੋਗ ਹੈ ਕਿ 'ਮੂਸਟੇਪ' 'ਚ ਸਿੱਧੂ ਮੂਸੇ ਵਾਲਾ ਤੇ ਮੀਕ ਮਿੱਲ ਦਾ ਕੋਲੈਬੋਰੇਸ਼ਨ ਵੀ ਹੋਵੇਗਾ। ਮੀਕ ਮਿੱਲ ਮਸ਼ਹੂਰ ਹਾਲੀਵੁੱਡ ਰੈਪਰ ਹਨ। ਮੀਕ ਮਿੱਲ ਸਿੱਧੂ ਮੂਸੇ ਵਾਲਾ ਦੀ ਇਸ ਐਲਬਮ 'ਚ ਫ਼ੀਚਰ ਹੋਣਗੇ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇ ਵਾਲਾ ਹਾਲੀਵੁੱਡ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਬਸ ਹੁਣ ਇੰਤਜ਼ਾਰ ਹੈ ਸਿੱਧੂ ਦੀ ਇਸ ਐਲਬਮ ਦੇ ਰਿਲੀਜ਼ ਹੋਣ ਦਾ।   


author

sunita

Content Editor

Related News