ਫੈਨ ਨੇ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲਗਵਾਇਆ ਸਿੱਧੂ ਮੂਸੇ ਵਾਲਾ ਦਾ ਨਾਂ, ਤਸਵੀਰਾਂ ਵਾਇਰਲ

06/22/2022 11:16:32 AM

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਬੀਤੇ ਦਿਨ ਤੋਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਸਿੱਧੂ ਮੂਸੇ ਵਾਲਾ ਦਾ ਨਾਂ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲੱਗਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਇਹ ਅਧਿਕਾਰਕ ਤੌਰ ’ਤੇ ‘ਹਾਲੀਵੁੱਡ ਵਾਕ ਆਫ ਫੇਮ’ ਦੀ ਟੀਮ ਵਲੋਂ ਨਹੀਂ ਲਗਾਇਆ ਗਿਆ ਹੈ, ਸਗੋਂ ਸਿੱਧੂ ਦੇ ਇਕ ਪ੍ਰਸ਼ੰਸਕ ਨੇ ਪੈਸੇ ਦੇ ਕੇ ਅਸਥਾਈ ਤੌਰ ’ਤੇ ਲਗਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਤਸਵੀਰਾਂ ’ਚ ਜੋ ਸ਼ਖ਼ਸ ਨਜ਼ਰ ਆ ਰਿਹਾ ਹੈ, ਉਸ ਦਾ ਨਾਂ ਮਨੀ ਸਿੱਧੂ ਹੈ, ਜੋ ਸਿੱਧੂ ਮੂਸੇ ਵਾਲਾ ਦਾ ਫੈਨ ਹੈ। ਮਨੀ ਸਿੱਧੂ ਨੇ ਹੀ ਪੈਸੇ ਦੇ ਕੇ ਅਸਥਾਈ ਤੌਰ ’ਤੇ ਸਿੱਧੂ ਮੂਸੇ ਵਾਲਾ ਦਾ ਨਾਂ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲਗਵਾਇਆ ਹੈ। ਇਸ ਸਬੰਧੀ ਇਕ ਪੋਸਟ ਵੀ ਸਾਹਮਣੇ ਆਈ ਹੈ।

PunjabKesari

ਇਸ ਪੋਸਟ ’ਚ ਲਿਖਿਆ ਹੈ, ‘‘ਕੁਝ ਲੋਕਾਂ ’ਚ ਇਸ ਨੂੰ ਲੈ ਕੇ ਪ੍ਰੇਸ਼ਾਨੀ ਬਣੀ ਹੋਈ ਕਿ ਜੋ ਸਿੱਧੂ ਮੂਸੇ ਵਾਲਾ ਦਾ ਨਾਂ ‘ਹਾਲੀਵੁੱਡ ਵਾਕ ਆਫ ਫੇਮ’ ’ਚ ਲੱਗਾ ਹੈ, ਉਹ ਅਸਲ ਹੈ ਜਾਂ ਫਿਰ ਫੋਟੋਸ਼ਾਪਡ? ਇਹ ਅਸਲੀ ਹੈ ਪਰ ਸਿੱਧੂ ਮੂਸੇ ਵਾਲਾ ਦਾ ਨਾਂ ਇਥੇ ਅਧਿਕਾਰਕ ਤੌਰ ’ਤੇ ਨਹੀਂ ਲਗਾਇਆ ਗਿਆ ਹੈ। ਰੱਬ ਦੀ ਮਿਹਰ ਨਾਲ ਕੀ ਪਤਾ ਜਲਦ ਲੱਗ ਜਾਵੇ।’’

PunjabKesari

ਪੋਸਟ ’ਚ ਅੱਗੇ ਲਿਖਿਆ ਹੈ, ‘‘ਮਨੀ ਸਿੱਧੂ ਨਾਂ ਦੇ ਸ਼ਖ਼ਸ ਨੇ ਅਸਥਾਈ ਤੌਰ ’ਤੇ ਇਸ ਨੂੰ ਪੈਸੇ ਦੇ ਕੇ ਲਗਵਾਇਆ ਹੈ। ਉਸ ਨੇ ਕਿਹਾ ਕਿ ਕੋਈ ਵੀ ਪੈਸੇ ਦੇ ਕੇ ਅਸਥਾਈ ਤੌਰ ’ਤੇ ਇਥੇ ਨਾਂ ਲਗਵਾ ਸਕਦਾ ਹੈ। ਉਸ ਨੇ ਸਿੱਧੂ ਦਾ ਨਾਂ ਉਸ ਨੂੰ ਸ਼ਰਧਾਂਜਲੀ ਤੇ ਇੱਜ਼ਤ ਦੇਣ ਲਈ ਲਗਵਾਇਆ ਹੈ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News