4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

Sunday, Dec 25, 2022 - 03:58 PM (IST)

4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

ਮਾਨਸਾ (ਬਿਊਰੋ)– ਅੱਜ ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਚਰਨ ਕੌਰ ਪਿੰਡ ਮੂਸਾ ਵਿਖੇ ਹਵੇਲੀ ਤੋਂ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਚਰਨ ਕੌਰ ਕਹਿੰਦੇ ਹਨ ਕਿ 4-5 ਲੋਕਾਂ ਨੇ ਉਨ੍ਹਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ। ਸਿੱਧੂ ਦੇ ਲੀਕ ਗੀਤਾਂ ਦੀ ਝੜੀ ਲਗਾਈ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅੱਜ ਸ਼ਾਮ ਨੂੰ ਹੋਵੇਗਾ ਤੁਨਿਸ਼ਾ ਦਾ ਅੰਤਿਮ ਸੰਸਕਾਰ, ਮੁੰਬਈ ਦੇ ਹਸਪਤਾਲ ’ਚ ਹੋਇਆ ਪੋਸਟਮਾਰਟਮ

ਚਰਨ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਸਿੱਧੂ ਕਹਿੰਦਾ ਸੀ ਕਿ ਗੀਤ ਲੀਕ ਹੋਣ ’ਤੇ ਉਹ ਦੂਜੇ ਗੀਤ ਬਣਾ ਲਵੇਗਾ ਪਰ ਹੁਣ ਉਸ ਦੀ ਮਿਹਨਤ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।

ਚਰਨ ਕੌਰ ਨੇ ਕਿਹਾ ਕਿ ਪੈਸਾ ਕਿਸੇ ਨੇ ਨਾਲ ਲੈ ਕੇ ਨਹੀਂ ਜਾਣਾ। ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਹੁੰਦਾ ਹੈ। ਚਰਨ ਕੌਰ ਦੀ ਇਹ ਵੀਡੀਓ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News