ਸਿੱਧੂ ਮੂਸੇ ਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਚੈਲੰਜ, ਪੂਰਾ ਕਰਨ ’ਤੇ ਮਿਲੇਗਾ ਖ਼ਾਸ ਤੋਹਫ਼ਾ

Wednesday, Apr 28, 2021 - 02:54 PM (IST)

ਸਿੱਧੂ ਮੂਸੇ ਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਚੈਲੰਜ, ਪੂਰਾ ਕਰਨ ’ਤੇ ਮਿਲੇਗਾ ਖ਼ਾਸ ਤੋਹਫ਼ਾ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ‘ਮੂਸਟੇਪ’ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਹਨ। ਆਏ ਦਿਨ ਸਿੱਧੂ ਆਪਣੀ ਇਸ ਐਲਬਮ ਦੇ ਗੀਤਾਂ ਦੇ ਪੋਸਟਰ ਸਾਂਝੇ ਕਰ ਰਹੇ ਹਨ। ਹੁਣ ਤਕ ਸਿੱਧੂ ਵਲੋਂ ਐਲਬਮ ਦੇ 29 ਗੀਤਾਂ ਦੇ ਪੋਸਟਰ ਸਾਂਝੇ ਕੀਤੇ ਜਾ ਚੁੱਕੇ ਹਨ।

ਸਿੱਧੂ ਨੇ ‘ਮੂਸਟੇਪ’ ਐਲਬਮ ਦਾ ਐਲਾਨ 10 ਮਾਰਚ ਨੂੰ ਕੀਤਾ ਸੀ। ਇਸ ਦੇ ਐਲਾਨ ਨੂੰ ਅੱਜ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤਕ ਐਲਬਮ ਦੀ ਨਾ ਤਾਂ ਰਿਲੀਜ਼ ਡੇਟ ਸਾਹਮਣੇ ਆਈ ਹੈ ਤੇ ਨਾ ਹੀ ਕੋਈ ਟੀਜ਼ਰ।

ਇਹ ਖ਼ਬਰ ਵੀ ਪੜ੍ਹੋ : ਜਿੰਮੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਤਾਲਾਬੰਦੀ ’ਚ ਸ਼ੂਟਿੰਗ ਕਰਨੀ ਪਈ ਮਹਿੰਗੀ

ਹੁਣ ਸਿੱਧੂ ਨੇ ਆਪਣੇ ਚਾਹੁਣ ਵਾਲਿਆਂ ਨੂੰ ਐਲਬਮ ਦੀ ਰਿਲੀਜ਼ ਡੇਟ ਤੇ ਟੀਜ਼ਰ ਰਿਲੀਜ਼ ਕਰਨ ਲਈ ਵੱਡਾ ਚੈਲੰਜ ਦਿੱਤਾ ਹੈ। ਅਸਲ ’ਚ ਸਿੱਧੂ ਨੇ ਬੀਤੇ ਦਿਨੀਂ ਆਪਣੀ ਇਕ ਤਸਵੀਰ ਸਾਂਝੀ ਕੀਤੀ, ਜਿਸ ਨਾਲ ਕੈਪਸ਼ਨ ’ਚ ਉਸ ਨੇ ਇਸ ਚੈਲੰਜ ਬਾਰੇ ਦੱਸਿਆ ਹੈ।

ਸਿੱਧੂ ਮੂਸੇ ਵਾਲਾ ਨੇ ਲਿਖਿਆ, ‘ਇਸ ਤਸਵੀਰ ’ਤੇ 50 ਲੱਖ (5 ਮਿਲੀਅਨ) ਕੁਮੈਂਟਸ ਕਰੋ ਤੇ ਮੈਂ ਟੀਜ਼ਰ ਰਿਲੀਜ਼ ਕਰ ਦੇਵਾਂਗਾ, ਨਾਲ ਹੀ ਤੁਸੀਂ ਸਾਰੇ ਐਲਬਮ ਦੀ ਰਿਲੀਜ਼ ਡੇਟ ਵੀ ਜਾਣ ਜਾਓਗੇ। ਆਓ ਇਸ ਨੂੰ ਪੂਰਾ ਕਰਦੇ ਹਾਂ।’

 
 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

ਸਿੱਧੂ ਵਲੋਂ ਐਲਬਮ ਬਾਰੇ ਇਸ ਐਲਾਨ ਤੋਂ ਬਾਅਦ ਉਸ ਦੀ ਪੋਸਟ ’ਤੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਸਿੱਧੂ ਵਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਅਜੇ ਸਿਰਫ 23 ਘੰਟੇ ਹੋਏ ਹਨ ਤੇ ਤਸਵੀਰ ’ਤੇ ਹੁਣ ਤਕ 31 ਲੱਖ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ। ਜੇਕਰ ਇਹ ਰਫਤਾਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਅਗਲੇ ਕੁਝ ਘੰਟਿਆਂ ਅੰਦਰ ਹੀ ਇਸ ਤਸਵੀਰ ’ਤੇ 50 ਲੱਖ ਕੁਮੈਂਟਸ ਹੋ ਜਾਣਗੇ।

ਨੋਟ– ਤੁਸੀਂ ਸਿੱਧੂ ਮੂਸੇ ਵਾਲਾ ਦੀ ਨਵੀਂ ਐਲਬਮ ਦੀ ਕਿੰਨੀ ਕੁ ਉਡੀਕ ਕਰ ਰਹੇ ਹੋ? ਸਾਨੂੰ ਕੁਮੈਂਟਸ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News