ਸਿੱਧੂ ਮੂਸੇ ਵਾਲਾ ਦੇ ‘ਬਰਬਰੀ’ ਗੀਤ ਦੀ ਵੀਡੀਓ ਰਿਲੀਜ਼, ਦਿਸਿਆ ਜ਼ਬਰਦਸਤ ਅੰਦਾਜ਼ (ਵੀਡੀਓ)

Thursday, May 20, 2021 - 12:22 PM (IST)

ਸਿੱਧੂ ਮੂਸੇ ਵਾਲਾ ਦੇ ‘ਬਰਬਰੀ’ ਗੀਤ ਦੀ ਵੀਡੀਓ ਰਿਲੀਜ਼, ਦਿਸਿਆ ਜ਼ਬਰਦਸਤ ਅੰਦਾਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਦੇ ਇਨ੍ਹੀਂ ਦਿਨੀਂ ਹਰ ਪਾਸੇ ਚਰਚੇ ਹੋ ਰਹੇ ਹਨ। ਇਕ ਤੋਂ ਬਾਅਦ ਇਕ ਗੀਤ ਇਸ ਐਲਬਮ ’ਚੋਂ ਰਿਲੀਜ਼ ਹੋ ਰਹੇ ਹਨ ਤੇ ਯੂਟਿਊਬ ਦੀ ਟਰੈਂਡਿੰਗ ਲਿਸਟ ’ਚ ਬਣੇ ਹੋਏ ਹਨ।

ਅੱਜ ‘ਮੂਸਟੇਪ’ ’ਚੋਂ ਗੀਤ ‘ਬਰਬਰੀ’ ਦੀ ਵੀਡੀਓ ਰਿਲੀਜ਼ ਹੋਈ ਹੈ, ਜੋ ਕੁਝ ਮਿੰਟਾਂ ’ਚ ਹੀ ਲੱਖਾਂ ਵਿਊਜ਼ ਲੈ ਚੁੱਕੀ ਹੈ। ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਖ਼ੁਦ ਸਿੱਧੂ ਮੂਸੇ ਵਾਲਾ ਨੇ ਹੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਰੀ ਸੰਧੂ ਨੇ ਸ਼ਰੇਆਮ ਕਬੂਲਿਆ ਆਪਣਾ ਰਿਲੇਸ਼ਨ, ਕਿਹਾ- ‘ਉਹ ਬਿਲਕੁਲ ਨਸ਼ਾ ਨਹੀਂ ਕਰਦੀ ਤੇ ਸ਼ਰਾਬ ਵੀ ਨਹੀਂ ਪੀਂਦੀ’

ਗੀਤ ਦਾ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ ਤੇ ਵੀਡੀਓ ਤੇਜੀ ਸੰਧੂ ਨੇ ਬਣਾਈ ਹੈ। ਮਿਊਜ਼ਿਕ ਤੇ ਵੀਡੀਓ ਪੱਖੋਂ ਵੀ ਗੀਤ ਸ਼ਾਨਦਾਰ ਹੈ ਤੇ ਸਿੱਧੂ ਦਾ ਜ਼ਬਰਦਸਤ ਅੰਦਾਜ਼ ਗੀਤ ’ਚ ਦੇਖਣ ਨੂੰ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸਿੱਧੂ ਦੀ ਇਸੇ ਐਲਬਮ ’ਚੋਂ ਬੋਨਸ ਸਿੰਗਲ ਟਰੈਕ ‘Unfuckwithable’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਅਫਸਾਨਾ ਖ਼ਾਨ ਨੇ ਵੀ ਆਪਣੀ ਆਵਾਜ਼ ਦਿੱਤੀ ਸੀ। ਗੀਤ ’ਚ ਸਿੱਧੂ ਨਾਲ ਸਬ-ਇੰਸਪੈਕਟਰ ਹਰਸ਼ਜੋਤ ਕੌਰ ਨਜ਼ਰ ਆਈ ਸੀ। ਇਸ ਗੀਤ ਨੂੰ ਯੂਟਿਊਬ ’ਤੇ ਲਗਭਗ 10 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ‘ਮੂਸਟੇਪ’ ’ਚ ਕੁਲ 30 ਟਰੈਕ ਹਨ, ਜੋ ਸਿੱਧੂ ਮੂਸੇ ਵਾਲਾ ਦੋ-ਦੋ ਦਿਨਾਂ ਬਾਅਦ ਰਿਲੀਜ਼ ਕਰ ਰਿਹਾ ਹੈ। ਇਸ ਐਲਬਮ ਦਾ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਵੇਗਾ। ਐਲਬਮ 15 ਮਈ ਨੂੰ ਸਿੱਧੂ ਮੂਸੇ ਵਾਲਾ ਦੀ ਮਾਂ ਦੇ ਜਨਮਦਿਨ ਮੌਕੇ ਰਿਲੀਜ਼ ਹੋਈ ਸੀ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News