ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

Saturday, Jan 20, 2024 - 02:17 PM (IST)

ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

ਐਂਟਰਟੇਨਮੈਂਟ ਡੈਸਕ– ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ। ਸਪਾਟੀਫਾਈ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ ਸਾਹਮਣੇ ਆਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ 50ਵੇਂ ਨੰਬਰ ’ਤੇ ਹਨ।

ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਅਜਿਹਾ ਕਰਨ ਵਾਲੇ ਸਿੱਧੂ ਮੂਸੇ ਵਾਲਾ ਇਕਲੌਤੇ ਪੰਜਾਬੀ ਕਲਾਕਾਰ ਬਣ ਗਏ ਹਨ। ਸਪਾਟੀਫਾਈ ਦੀ ਇਹ ਲਿਸਟ ‘ਚਾਰਟ ਮਾਸਟਰਸ’ ਵਲੋਂ ਸਾਂਝੀ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਪਾਟੀਫਾਈ ’ਤੇ ਸਿੱਧੂ ਦੇ 2 ਕਰੋੜ 78 ਲੱਖ ਫਾਲੋਅਰਜ਼ ਹਨ।

PunjabKesari

ਸਪਾਟੀਫਾਈ ’ਤੇ 100 ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ’ਚ ਬਾਦਸ਼ਾਹ, ਦਿਲਜੀਤ ਦੋਸਾਂਝ ਤੇ ਗੁਰੂ ਰੰਧਾਵਾ ਵਰਗੇ ਪੰਜਾਬੀ ਸਿਤਾਰਿਆਂ ਨੇ ਵੀ ਆਪਣੀ ਜਗ੍ਹਾ ਬਣਾਈ ਹੈ।

PunjabKesari

ਬਾਦਸ਼ਾਹ 2 ਕਰੋੜ 57 ਲੱਖ ਫਾਲੋਅਰਜ਼ ਨਾਲ 60ਵੇਂ, ਦਿਲਜੀਤ ਦੋਸਾਂਝ 1 ਕਰੋੜ 87 ਲੱਖ ਫਾਲੋਅਰਜ਼ ਨਾਲ 95ਵੇਂ ਤੇ ਗੁਰੂ ਰੰਧਾਵਾ 1 ਕਰੋੜ 79 ਲੱਖ ਫਾਲੋਅਰਜ਼ ਨਾਲ ਇਸ ਲਿਸਟ ’ਚ 97ਵੇਂ ਨੰਬਰ ’ਤੇ ਹਨ।

PunjabKesari

ਦੱਸ ਦੇਈਏ ਕਿ ਇਸ ਲਿਸਟ ’ਚ ਭਾਰਤੀ ਕਲਾਕਾਰ ਅਰਿਜੀਤ ਸਿੰਘ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਅਰਿਜੀਤ ਸਿੰਘ ਸਪਾਟੀਫਾਈ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ ’ਚ ਦੂਜੇ ਨੰਬਰ ’ਤੇ ਹਨ, ਜਿਨ੍ਹਾਂ ਦੇ 9 ਕਰੋੜ 99 ਲੱਖ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਨੇਹਾ ਕੱਕੜ 4 ਕਰੋੜ 43 ਲੱਖ ਫਾਲੋਅਰਜ਼ ਨਾਲ 20ਵੇਂ ਤੇ ਏ. ਆਰ. ਰਹਿਮਾਨ 4 ਕਰੋੜ 28 ਲੱਖ ਫਾਲੋਅਰਜ਼ ਨਾਲ 24ਵੇਂ ਨੰਬਰ ’ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News