ਸਿੱਧੂ ਮੂਸੇਵਾਲਾ ਦੇ ਗੀਤ 'Dilemma' ਨੇ UK 'ਚ ਪਾਈ ਧੱਕ, ਛਾਇਆ ਟਰੈਂਡਿੰਗ 'ਚ

Tuesday, Jun 25, 2024 - 11:53 AM (IST)

ਸਿੱਧੂ ਮੂਸੇਵਾਲਾ ਦੇ ਗੀਤ 'Dilemma' ਨੇ UK 'ਚ ਪਾਈ ਧੱਕ, ਛਾਇਆ ਟਰੈਂਡਿੰਗ 'ਚ

 ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਗੂੰਜ ਉੱਠੀ ਹੈ। ਮੂਸੇਵਾਲਾ ਦਾ 7ਵਾਂ ਗੀਤ 'ਡਾਇਲੇਮਾ’ ਬੀਤੇ ਦਿਨ ਰਿਲੀਜ਼ ਹੋਇਆ, ਜੋ ਕਿ ਟਰੈਂਡਿੰਗ 'ਚ ਛਾਇਆ ਹੋਇਆ ਹੈ। ਖ਼ਬਰ ਲਿਖਣ ਵੇਲੇ ਇਸ ਗੀਤ ਨੂੰ 2 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਸਨ। ਸਿੱਧੂ ਦੇ ਇਸ ਗੀਤ ਨੂੰ ਫੈਨਜ਼ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ। ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਫਿਰ ਤੋਂ ਧੱਕ ਪਾ ਦਿੱਤੀ ਹੈ। ਮੂਸੇਵਾਲਾ ਦੀ ਮੌਤ ਮਗਰੋਂ ਇਹ ਉਨ੍ਹਾਂ ਦਾ 7ਵਾਂ ਗੀਤ ਹੈ, ਜੋ ਕਿ ਰਿਲੀਜ਼ ਹੁੰਦੇ ਹੀ ਚਾਰੇ ਪਾਸੇ ਛਾ ਗਿਆ ਹੈ। ਬ੍ਰਿਟਿਸ਼ ਗਾਇਕਾ ਸਟੈਫਲੋਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। 

PunjabKesari

ਦੱਸ ਦਈਏ ਕਿ ਸਟੈਫਲੋਨ ਡੌਨ ਲੰਡਨ ਦੀਆਂ ਸੜਕਾਂ 'ਤੇ ਇਸ ਗੀਤ ਦਾ ਕਾਫ਼ੀ ਪ੍ਰਚਾਰ ਕੀਤਾ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਪੌਪ ਗਾਇਕਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ। ਸਟੀਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ, ਜਿਸ 'ਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਹੈ।

PunjabKesari

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਸ ਫ਼ਾਨੀ ਦੁਨੀਆਂ ਤੋਂ ਗਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਮੂਸੇਵਾਲਾ ਦਾ ਫੈਨਜ਼ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਹ ਵੀ ਆਖ ਸਕਦੇ ਹਾਂ ਕਿ ਸਿੱਧੂ ਦੀ ਮੌਤ ਪਿੱਛੋਂ ਪ੍ਰਸ਼ੰਸਕਾਂ ਅਤੇ ਸਰੋਤਿਆਂ ਦੀ ਗਿਣਤੀ 'ਚ ਵਾਧਾ ਹੀ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ '410' ਰਿਲੀਜ਼ ਹੋਇਆ ਸੀ। ਸੰਨੀ ਮਾਲਟਨ ਨੇ ਆਪਣੇ ਯੂਟਿਊਬ ਚੈਨਲ ‘ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਨੇ ਲਿਖਿਆ ਹੈ।  29 ਮਈ 2024 ਨੂੰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ ਸੀ। ਇਸ ਮੌਕੇ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਵੱਡੀ ਗਿਣਤੀ 'ਚ ਪਹੁੰਚੇ ਸਨ। 

 


author

sunita

Content Editor

Related News