ਪਹਿਲੀ ਵਾਰ ਸਿਧਾਰਥ ਨੇ ''ਪ੍ਰੇਮਿਕਾ'' ਨੂੰ ਲੈ ਕੇ ਕੀਤਾ ਖ਼ੁਲਾਸਾ, ਟੁੱਟ ਸਕਦੈ ਸ਼ਹਿਨਾਜ਼ ਦਾ ਦਿਲ (ਵੀਡੀਓ)

Thursday, Oct 22, 2020 - 10:40 AM (IST)

ਪਹਿਲੀ ਵਾਰ ਸਿਧਾਰਥ ਨੇ ''ਪ੍ਰੇਮਿਕਾ'' ਨੂੰ ਲੈ ਕੇ ਕੀਤਾ ਖ਼ੁਲਾਸਾ, ਟੁੱਟ ਸਕਦੈ ਸ਼ਹਿਨਾਜ਼ ਦਾ ਦਿਲ (ਵੀਡੀਓ)

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਤੇ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਨੇ ਆਖਿਰਕਾਰ ਇਹ ਖ਼ੁਲਾਸਾ ਕਰ ਹੀ ਦਿੱਤਾ ਹੈ ਕਿ ਉਨ੍ਹਾਂ ਦੀ ਪ੍ਰੇਮਿਕਾ ਹੈ। ਹਾਲਾਂਕਿ ਉਹ ਕੁੜੀ ਕੌਣ ਹੈ? ਕੀ ਕਰਦੀ ਹੈ? ਇਸ ਬਾਰੇ ਸਿਡ ਨੇ ਕੁਝ ਨਹੀਂ ਦੱਸਿਆ ਪਰ ਇਹ ਗੱਲ ਉਨ੍ਹਾਂ ਨੇ ਖ਼ੁਦ ਸਵੀਕਾਰ ਕੀਤੀ ਹੈ ਕਿ ਉਹ ਕਿਸੇ ਨੂੰ ਡੇਟ ਕਰ ਰਹੇ ਹਨ (ਭਾਵ) ਉਨ੍ਹਾਂ ਦੀ ਪ੍ਰੇਮਿਕਾ ਹੈ। ਇਹ ਦੱਸਦੇ ਹੋਇਆ ਦੀ ਸਿਡ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ 'ਬਿੱਗ ਬੌਸ 14' ਦੇ ਘਰ ਦਾ ਹੀ ਹੈ। ਵੀਡੀਓ 'ਚ ਉਹ ਗੌਹਰ ਖ਼ਾਨ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਦੇ ਘਰ 'ਚ ਹੈ।

 
 
 
 
 
 
 
 
 
 
 
 
 
 

Focus and fun our toofani seniors @gauaharkhan @realsidharthshukla & @realhinakhan bring it all! 🔥🤩 Watch them tonight on #BiggBoss14 at 10.30 PM. Catch it before TV on @vootselect #BiggBoss2020 #BiggBoss #BB14

A post shared by Colors TV (@colorstv) on Oct 21, 2020 at 6:50am PDT

ਦਰਅਸਲ ਹੋਇਆ ਇਹ ਕਿ 'ਬੀਬੀ ਹਾਊਸ' 'ਚ ਇਕ ਟਾਸਕ ਚੱਲ ਰਿਹਾ ਸੀ। ਇਸ ਦੌਰਾਨ ਸਿਧਾਰਥ, ਗੌਹਰ ਦੀ ਟੀਮ ਦੇ ਮੈਂਬਰ ਜਾਨ ਕੁਮਾਰ ਸੋਨੂੰ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਸਿਧਾਰਥ ਹੱਸਦੇ ਹੋਏ ਕਹਿੰਦੇ, 'ਆਪ ਮੁਝੇ ਅੱਛੇ ਨਹੀਂ ਲੱਗਤੇ, ਮੇਰੀ ਗਰਲਫ੍ਰੈਂਡ ਹੈ ਘਰ ਪੇ, ਇਸ ਦੇ ਜਵਾਬ 'ਚ ਗੌਹਰ ਕਹਿੰਦੀ ਹੈ 'ਅੱਛਾ ਹੈ' ਤੁਮਾਰੇ ਲਈਏ। ਸਿਡ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕ ਸ਼ਹਿਨਾਜ਼ ਕੌਰ ਗਿੱਲ ਦੇ ਨਾਮ 'ਤੇ ਕਿਆਸ ਲਗਾ ਰਹੇ ਹਨ।
ਦੱਸ ਦਈਏ ਕਿ 'ਸਿਡ ਤੇ ਸ਼ਹਿਨਾਜ਼' ਦੀ ਜੋੜੀ ਨੂੰ 'ਬਿੱਗ ਬੌਸ 13' ਦੀ ਬੈਸਟ ਜੋੜੀ ਕਿਹਾ ਜਾਂਦਾ ਹੈ। ਉਸ ਸੀਜ਼ਨ 'ਚ ਦੋਵਾਂ ਨੂੰ ਲੈ ਕੇ ਕਾਫ਼ੀ ਚਰਚਾ ਰਹੀ ਸੀ, ਜੋ ਕਿ ਹੁਣ ਤਕ ਜਾਰੀ ਹੈ। ਲੋਕ ਦੋਵਾਂ ਨੂੰ ਇਕੱਠੇ ਪਸੰਦ ਕਰਦੇ ਸੀ ਕਿ ਦੋਵਾਂ ਦੇ ਨਾਂ ਦਾ ਇਕ ਹੈਸ਼ਟੈਗ ਕ੍ਰੀਏਟ ਹੋ ਗਿਆ ਸੀ #SIDNAAZ। ਸ਼ਹਿਨਾਜ਼, ਸਿਧਾਰਥ ਨੂੰ ਬਹੁਤ ਪਿਆਰ ਕਰਦੀ ਹੈ ਤੇ ਇਹ ਗੱਲ ਉਹ ਖੁੱਲ੍ਹ ਕੇ ਆਖਦੀ ਹੈ, ਹਾਲਾਂਕਿ ਸਿਡ ਵੱਲੋ ਸ਼ਹਿਨਾਜ਼ ਨੂੰ ਲੈ ਕੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ। ਉਹ ਸਿਰਫ਼ ਉਸ ਨੂੰ ਵਧੀਆ ਦੋਸਤ ਮੰਨਦਾ ਹੈ। 'ਬਿੱਗ ਬੌਸ' ਤੋਂ ਬਾਹਰ ਜਾਣ ਦੇ ਬਾਅਦ ਵੀ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਦੋਵਾਂ ਦਾ ਇਕ ਗੀਤ ਵੀ ਰਿਲੀਜ਼ ਹੋਇਆ ਸੀ, ਜਿਸ ਦੇ ਬੋਲ ਸੀ 'ਭੂਲਾ ਦੂੰਗਾ'। ਇਸ ਗੀਤ 'ਚ ਦੋਵਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ।


author

sunita

Content Editor

Related News