ਪੁੱਤਰ ਸਿਧਾਰਥ ਨੂੰ ਮਾਂ ਨੇ ਕੰਬਦੇ ਹੱਥਾਂ ਤੇ ਨਮ ਅੱਖਾਂ ਨਾਲ ਕੀਤਾ ਵਿਦਾ, ਖ਼ੁਦ ਦਿੱਤੀ ਅਗਨੀ

Friday, Sep 03, 2021 - 06:10 PM (IST)

ਮੁੰਬਈ (ਬਿਊਰੋ) : ਪ੍ਰਸਿੱਧ ਅਦਾਕਾਰ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਚਲਿਆ ਗਿਆ। ਸਿਧਾਰਥ ਵੀ ਹੁਣ ਉਸ ਦੁਨੀਆ ਦਾ ਚਮਕਦਾ ਸਿਤਾਰਾ ਬਣ ਗਿਆ ਹੈ। ਸਿਧਾਰਥ ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਅੱਜ ਸ਼ੁੱਕਰਵਾਰ ਨੂੰ ਉਹ ਪੰਜ ਤੱਤਾਂ ਵਿਚ ਵਿਲੀਨ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਓਸ਼ੀਵਾੜਾ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਦੱਸ ਦਈਏ ਕਿ ਸਿਧਾਰਥ ਦੀ ਮਾਂ ਨੇ ਆਪਣੇ ਕੰਬਦੇ ਹੱਥਾਂ ਅਤੇ ਨਮ ਅੱਖਾਂ ਨਾਲ ਪੁੱਤਰ ਨੂੰ ਅਗਨੀ ਦਿੱਤੀ। ਇਹ ਸਭ ਵੇਖ ਮੌਜ਼ੂਦ ਲੋਕਾਂ ਦਾ ਦਿਲ ਫਟਣ ਨੂੰ ਆ ਗਿਆ।

ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ

ਬ੍ਰਹਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਅੰਤਿਮ ਸੰਸਕਾਰ
ਸਿਧਾਰਥ ਸ਼ੁਕਲਾ ਦਾ ਸੰਸਕਾਰ ਬ੍ਰਹਮਾਕੁਮਾਰੀ ਦੇ ਰੀਤੀ ਰਿਵਾਜਾਂ ਮੁਤਾਬਕ ਕੀਤਾ ਗਿਆ। ਸਿਧਾਰਥ ਸ਼ੁਕਲਾ ਦੇ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਜਾਣਕਾਰ, ਇੰਡਸਟਰੀ ਨਾਲ ਜੁੜੇ ਉਨ੍ਹਾਂ ਦੇ ਦੋਸਤ ਸਾਰੇ ਸੰਸਕਾਰ ਸਮੇਂ ਮੌਜੂਦ ਰਹੇ ਪਰ ਇੱਕ ਚਿਹਰਾ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨੂੰ ਹੋਰ ਵੀ ਗਿੱਲਾ ਕਰ ਦਿੱਤਾ ਉਹ ਸੀ ਸ਼ਹਿਨਾਜ਼ ਗਿੱਲ।

PunjabKesari
ਸਿਧਾਰਥ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਨੂੰ ਓਸ਼ੀਵਾੜਾ ਸ਼ਮਸ਼ਾਨਘਾਟ ਵਿਚ ਦੇਖਿਆ ਗਿਆ ਅਤੇ ਉਸ ਨੂੰ ਵੇਖ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਇਹ ਉਹੀ ਸ਼ਹਿਨਾਜ਼ ਹੈ, ਜਿਸ ਨੂੰ ਲੋਕਾਂ ਨੇ ਹੁਣ ਤੱਕ ਵੇਖਿਆ ਹੈ। ਖਿੰਡੇ ਹੋਏ ਵਾਲ, ਬੁਰੀ ਹਾਲਤ, ਜਿਵੇਂ ਸਰੀਰ ਵਿਚ ਕੋਈ ਜੀਵਨ ਨਹੀਂ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਹੈ।

PunjabKesari

ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਦੀ ਮੌਤ 'ਤੇ ਆਸਿਮ ਰਿਆਜ਼ ਤੇ ਹਿਮਾਂਸ਼ੀ ਦੀਆਂ ਅੱਖਾਂ ਹੋਈਆਂ ਨਮ, ਸਤਾਉਣ ਲੱਗੀ ਸ਼ਹਿਨਾਜ਼ ਦੀ ਚਿੰਤਾ

ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਸਿਧਾਰਥ ਦੀ ਮਾਂ ਬਹੁਤ ਮਜ਼ਬੂਤ ਔਰਤ ਹੈ। ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਸਿਧਾਰਥ ਤੇ ਦੋਵਾਂ ਧੀਆਂ ਨੂੰ ਇਕੱਲੇ ਪਾਲਿਆ। ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਪਰ ਹੁਣ ਉਸ ਦਾ ਪੁੱਤਰ ਵੀ ਉਸ ਦੀਆਂ ਅੱਖਾਂ ਦੇ ਸਾਹਮਣੇ ਚਲਾ ਗਿਆ। ਇੱਕ ਮਾਂ ਇਸ ਹਾਦਸੇ ਮਗਰੋਂ ਖੁਦ ਨੂੰ ਕਿਵੇਂ ਸੰਭਾਲੇਗੀ... ਇਹ ਸਵਾਲ ਨਾ ਸਿਰਫ਼ ਸਿਧਾਰਥ ਦੇ ਪਰਿਵਾਰ ਦੇ ਦਿਮਾਗ ਵਿਚ ਸਗੋ ਸਾਡੇ ਸਾਰਿਆਂ ਦੇ ਦਿਮਾਗ ਵਿਚ ਵੀ ਚਲ ਰਿਹਾ ਹੈ।

PunjabKesari

ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ

ਰਾਹੁਲ ਮਹਾਜਨ ਨੇ ਕਿਹਾ ਸਿਧਾਰਥ ਮਾਂ ਹੈ ਮਜ਼ਬੂਰ ਔਰਤ
ਰਾਹੁਲ ਮਹਾਜਨ ਵੀਰਵਾਰ ਨੂੰ ਸਿਧਾਰਥ ਦੇ ਘਰ ਪਹੁੰਚੇ ਸਨ। ਉਥੇ ਉਹ ਸ਼ਹਿਨਾਜ਼ ਨੂੰ ਮਿਲੇ। ਰਾਹੁਲ ਨੇ ਕਿਹਾ, ''ਉਹ ਪੂਜੀ ਤਰ੍ਹਾਂ ਕਮਜ਼ੋਰ ਪੈ ਗਈ ਹੈ। ਜਿਵੇਂ ਹੁਣੇ ਇਕ ਤੂਫਾਨ ਆਇਆ ਹੋਵੇ ਅਤੇ ਸਾਰਾ ਕੁਝ ਵਹਾਅ ਕੇ ਨਾਲ ਲੈ ਗਿਆ ਹੋਵੇ।'' ਰਾਹੁਲ ਨੇ ਸਿਧਾਰਥ ਦੀ ਮਾਂ ਨਾਲ ਮੁਲਾਕਾਤ ਵੀ ਕੀਤੀ। ਉਸ ਨੇ ਦੱਸਿਆ ਕਿ ਉਹ ਇਕ ਮਜ਼ਬੂਤ ਮਹਿਲਾ ਹੈ। ਉਸ ਦੀਆਂ ਅੱਖਾਂ 'ਚ ਹੰਝੂ ਸਨ ਪਰ ਉਸ ਨੇ ਬਹੁਤ ਹੌਸਲਾ ਰੱਖਿਆ ਹੋਇਆ ਸੀ। ਉਨ੍ਹਾਂ ਨੇ ਕਿਹਾ, ''ਅਸੀਂ ਸਾਰਿਆਂ ਨੇ ਮਰਨਾ ਹੈ ਪਰ ਇੰਨੀ ਜਲਦੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਰਾਹੁਲ ਨੇ ਕਿਹਾ ਉਹ ਇਕ ਮਾਂ ਹੈ ਅਤੇ ਕੋਈ ਵੀ ਮਾਂ ਆਪਣੇ ਬੇਟੇ ਨੂੰ ਜਾਂਦੇ ਹੋਏ ਕਿਵੇਂ ਵੇਖ ਸਕਦੀ ਹੈ। 

PunjabKesari

ਇਹ ਵੀ ਖ਼ਬਰ ਪੜ੍ਹੋ - ਖ਼ੁਲਾਸਾ : ਡੇਢ ਮਹੀਨਾ ਪਹਿਲਾਂ ਇਸ ਘਟਨਾ ਕਾਰਨ ਸਿਧਾਰਥ ਲਈ ਤੁਰਨਾ ਫਿਰਨਾ ਵੀ ਹੋ ਗਿਆ ਸੀ ਔਖਾ


sunita

Content Editor

Related News