ਸਿਧਾਰਥ ਨਾਲ ਗੋਆ ਪਹੁੰਚੀ ਸ਼ਹਿਨਾਜ਼ ਗਿੱਲ, ਮਸਤੀ ਕਰਦਿਆਂ ਦੀ ਵੀਡੀਓ ਵਾਇਰਲ

Wednesday, Dec 30, 2020 - 06:07 PM (IST)

ਸਿਧਾਰਥ ਨਾਲ ਗੋਆ ਪਹੁੰਚੀ ਸ਼ਹਿਨਾਜ਼ ਗਿੱਲ, ਮਸਤੀ ਕਰਦਿਆਂ ਦੀ ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੋਸਤ ਰਿਆਜ਼ ਅਲੀ ਨਾਲ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸ਼ੋਨਾ-ਸ਼ੋਨਾ' ਗੀਤ ਦੀ ਗੋਆ 'ਚ ਪਾਰਟੀ ਕਰਦੀ ਨਜ਼ਰ ਆਏ। 'ਬਿੱਗ ਬੌਸ 13' ਦੀ ਫੇਮਸ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਗੋਆ 'ਚ ਮਸਤੀ ਕਰ ਰਹੇ ਹਨ। ਦੋਵਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਦੋਵੇਂ ਪਰਸੋਂ ਹੀ ਗੋਆ ਲਈ ਰਵਾਨਾ ਹੋਏ ਸਨ। ਇਸ ਤੋਂ ਪਹਿਲਾ ਸ਼ਹਿਨਾਜ਼ ਗਿੱਲ 'ਬਿੱਗ ਬੌਸ 14' 'ਚ ਸਲਮਾਨ ਖ਼ਾਨ ਨਾਲ ਸੀ। ਉਨ੍ਹਾਂ ਨੇ ਸਲਮਾਨ ਖ਼ਾਨ ਦਾ ਜਨਮਦਿਨ ਵੀ ਮਨਾਇਆ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਹੋਈ। ਉਹ ਗੋਆ ਜਾ ਰਹੀ ਸੀ, ਜਿੱਥੇ ਉਹ ਸਿਧਾਰਥ ਸ਼ੁਕਲਾ ਨਾਲ ਇਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਵਾਲੀ ਹੈ। ਇਸ ਮੌਕੇ ਉਨ੍ਹਾਂ ਦੇ ਦੋਸਤ ਰਿਆਜ਼ ਅਲੀ ਵੀ ਨਾਲ ਹਨ। ਦੋਵੇਂ ਸ਼ੂਟਿੰਗ ਦੇ ਰੁੱਝੇ ਸ਼ੈਡਿਊਲ ਤੋਂ ਸਮਾਂ ਕੱਢ ਕੇ ਮਸਤੀ ਕੀਤੀ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵੇਂ ਆਪਣੇ ਦੋਸਤਾਂ ਨਾਲ ਡਾਂਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by It's TV Time (@itstvtimeofficial)

ਦੱਸ ਦਈਏ ਕਿ ਪਾਰਟੀ ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਪਿੰਕ ਕਲਰ ਦੀ ਹੁੱਡੀ (Hoodie) ਤੇ ਸਿਧਾਰਥ ਸ਼ੁਕਲਾ ਨੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। ਰਾਘਵ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ 'ਸ਼ੋਨਾ-ਸ਼ੋਨਾ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੋਨੀ ਕੱਕੜ ਨੇ ਗਾਇਆ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਇਸ ਤੋਂ ਪਹਿਲਾ ਵੀ ਕਈ ਮਿਊਜ਼ਿਕ ਵੀਡੀਓ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਸ਼ਹਿਨਾਜ਼ ਤੇ ਸਿਧਾਰਥ 'Valentines Day' 'ਤੇ ਰਿਲੀਜ਼ ਹੋਣ ਵਾਲੇ ਤੀਜੇ ਗੀਤ ਨੂੰ ਸ਼ੂਟ ਕਰਨ ਲਈ ਗੋਆ ਪਹੁੰਚੇ ਹਨ। ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਕਾਫ਼ੀ ਹਰਮਨਪਿਆਰੀ ਹੋਈ ਹੈ। ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News