ਸਿਧਾਰਥ ਮਲਹੋਤਰਾ ਦੀ ਫ਼ਿਲਮ ''ਮਿਸ਼ਨ ਮਜਨੂ'' ਅਗਲੇ ਸਾਲ ਹੋਵੇਗੀ ਰਿਲੀਜ਼

Wednesday, Nov 03, 2021 - 11:34 AM (IST)

ਸਿਧਾਰਥ ਮਲਹੋਤਰਾ ਦੀ ਫ਼ਿਲਮ ''ਮਿਸ਼ਨ ਮਜਨੂ'' ਅਗਲੇ ਸਾਲ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਰਸ਼ਮਿਕਾ ਮੰਦਾਨਾ ਅਭਿਨੀਤ, ਆਰ. ਐੱਸ. ਵੀ. ਪੀ. ਅਤੇ ਗਿਲਟੀ ਬਾਏ ਐਸੋਸਿਏਸ਼ਨ ਦੀ ਜਾਸੂਸੀ ਥ੍ਰਿਲਰ ਫ਼ਿਲਮ 'ਮਿਸ਼ਨ ਮਜਨੂ' 13 ਮਈ, 2022 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਘੋਸ਼ਣਾ ਦੇ ਨਾਲ ਫ਼ਿਲਮ ਮੇਕਰਸ ਨੇ ਇਕ ਤਸਵੀਰ ਵੀ ਲਾਂਚ ਕੀਤੀ, ਜਿਸ ਵਿਚ ਸਿਧਾਰਥ ਮਲਹੋਤਰਾ ਨਜ਼ਰ ਆ ਰਹੇ ਹਨ। ਇਸ ਪੋਸਟਰ ਨੇ ਫ਼ਿਲਮ ਦੀ ਕਹਾਣੀ ਦੇ ਪ੍ਰਤੀ ਲੋਕਾਂ ਦੀ ਬੇਸਬਰੀ ਹੋਰ ਵੀ ਵਧਾ ਦਿੱਤੀ ਹੈ। 
PunjabKesari

ਦੱਸ ਦਈਏ ਕਿ ਇਹ ਫ਼ਿਲਮ ਪਾਕਿਸਤਾਨ ਦੀ ਧਰਤੀ 'ਤੇ ਭਾਰਤ ਦੇ ਸਭ ਤੋਂ ਬਹਾਦਰੀ ਵਾਲੇ ਗੁਪਤ ਆਪ੍ਰੇਸ਼ਨ ਨਾਲ ਪ੍ਰੇਰਿਤ ਹੈ। ਸ਼ਾਂਤਨੂ ਬਾਗਚੀ ਦੁਆਰਾ ਨਿਰਦੇਸ਼ਿਤ ਫ਼ਿਲਮ 1970 ਦੇ ਦਹਾਕੇ 'ਚ ਸੈੱਟ ਕੀਤੀ ਗਈ ਹੈ। ਸਿਧਾਰਥ ਮਲਹੋਤਰਾ ਇਸ ਫ਼ਿਲਮ ਵਿਚ ਇਕ ਰਾਅ-ਏਜੰਟ ਦੀ ਭੂਮਿਕਾ ਨਿਭਾਉਣਗੇ, ਜੋ ਭਾਰਤ ਦੇ ਆਪ੍ਰੇਸ਼ਨ ਦੀ ਅਗਵਾਈ ਕਰਦਾ ਹੈ। ਭਾਰਤ ਦੀ ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਇਸ ਫ਼ਿਲਮ ਨਾਲ ਹਿੰਦੀ ਫ਼ਿਲਮ ਜਗਤ 'ਚ ਕਦਮ ਰੱਖਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News