ਸਾਹਮਣੇ ਆਈਆਂ ਆਲੀਆ-ਸਿਧਾਰਥ ਦੀਆਂ ਭੜਕਾਊ ਤਸਵੀਰਾਂ, ਜੋ ਪਹਿਲਾ ਨਹੀਂ ਦੇਖੀਆਂ ਹੋਣਗੀਆਂ
Thursday, Mar 03, 2016 - 05:45 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਸਿਦਰਾਥ ਮਲਹੋਤਰਾ ਅਤੇ ਅਦਾਕਾਰ ਆਲੀਆ ਭੱਟ ਦੀ ਫ਼ਿਲਮ ''ਕਪੂਰ ਐਂਡ ਸਨਜ਼'' ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਪਰ ਉਸ ਤੋਂ ਪਹਿਲੇ ਹੀ ਸਿਦਾਰਥ ਅਤੇ ਆਲੀਆ ਨੇ ''ਵੋਗ'' ਮੈਗਜ਼ੀਨ ਦੇ ਕਵਰ ਪੇਜ਼ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ''ਚ ਸਿਦਰਾਥ ਨਾਲ ਆਲੀਆ ਬਿਕਨੀ ''ਚ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ''ਵੋਗ'' ਇਕ ਟੌਪ ਦੀ ਫੈਸ਼ਨ ਮੈਗਜ਼ੀਨ ਹੈ। ਇਸ ਦੇ ਕਵਰ ਪੇਜ਼ ''ਤੇ ਆਉਣ ਲਈ ਹਰ ਕੋਈ ਬੇਹੱਦ ਮਿਹਨਤ ਕਰਦਾ ਹੈ। ਇਸ ਮੈਗਜ਼ੀਨ ''ਤੇ ਸਿਦਾਰਥ ਅਤੇ ਆਲੀਆ ਨੇ ਆ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਦੋਵੇਂ ਇਸ ''ਚ ਬਹੁਤ ਹੌਟ ਲੱਗ ਰਹੇ ਹਨ। ਦੋਹਾਂ ''ਨੇ ਇਸ ''ਚ ਹੌਟਨੈੱਸ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਅਤੇ ਸਿਦਾਰਥ ਮਲਹੋਤਰਾ ਨੇ ਆਪਣਾ ਕੈਰਿਅਰ ਫ਼ਿਲਮ ''ਸਟੂਡੇਂਟ ਆਫ ਦਿ ਈਅਰ'' ਨਾਲ ਇਕੱਠੇ ਸ਼ੁਰੂ ਕੀਤਾ ਸੀ ਅਤੇ ਹੁਣ ਦੋਹਾਂ ਦੀ ਫ਼ਿਲਮ ''ਕਪੂਰ ਐਂਡ ਸਨਜ਼'' ਆ ਰਹੀ ਹੈ। ਇਹ ਫ਼ਿਲਮ 18 ਮਾਰਚ ਨੂੰ ਭਾਰਤ ਦੇ ਸਿਨੇਮਾਘਰਾਂ ''ਚ ਰਿਲੀਜ਼ ਹੋਣ ਜਾ ਰਹੀ ਹੈ।