''ਰੈਂਬੋ'' ਦੇ ਰੀਮੇਕ ''ਚ ਕੰਮ ਕਰਨਗੇ ਰਿਤਿਕ ਰੌਸ਼ਨ
Tuesday, Feb 02, 2016 - 02:55 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ''ਰੈਂਬੋ'' ਦੇ ਰੀਮੇਕ ''ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ''ਚ ਚਰਚਾ ਹੈ ਕਿ ਨਿਰਦੇਸ਼ਕ ਸਿਧਾਰਥ ਆਨੰਦ ਹਾਲੀਵੁੱਡ ਫਿਲਮ ''ਰੈਂਬੋ'' ਦਾ ਹਿੰਦੀ ਰੀਮੇਕ ਬਣਾ ਰਹੇ ਹਨ। ''ਰੈਂਬੋ'' ਲੜੀ ਦੀਆਂ ਫਿਲਮਾਂ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ ਸਟੇਲਾਨ ਨੇ ਇਸ ''ਚ ਲੀਡ ਰੋਲ ਨਿਭਾਇਆ ਹੈ। ਸਿਧਾਰਥ ਆਨੰਦ ਭਾਰਤੀ ਦਰਸ਼ਕਾਂ ਦੀ ਪਸੰਦ ਅਨੁਸਾਰ ਕਹਾਣੀ ''ਚ ਤਬਦੀਲੀ ਕਰਨਗੇ ਪਰ ਫਿਲਮ ਦਾ ਮੂਲ ਸਰੂਪ ਪਹਿਲਾਂ ਵਰਗਾ ਰੱਖਿਆ ਜਾਵੇਗਾ।
ਚਰਚਾ ਹੈ ਕਿ ਇਸ ਫਿਲਮ ਲਈ ਸਿਧਾਰਥ ਰਿਤਿਕ ਰੌਸ਼ਨ ਨੂੰ ਲੈਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਸਿਧਾਰਥ ਨੇ ਰਿਤਿਕ ਨੂੰ ਲੈ ਕੇ ਫਿਲਮ ''ਬੈਂਗ ਬੈਂਗ'' ਬਣਾਈ ਹੈ। ਅੱਜਕਲ ਰਿਤਿਕ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ''ਮੋਹਨਜੋਦੜੋ'' ਵਿਚ ਕੰਮ ਕਰ ਰਹੇ ਹਨ।