ਸੱਤ ਜਨਮਾਂ ਲਈ ਸਿਧਾਰਥ ਦੀ ਹੋਈ ਅਦਿਤੀ ਰਾਓ ਹੈਦਰੀ, ਦੇਖੋ ਤਸਵੀਰਾਂ

Monday, Sep 16, 2024 - 12:16 PM (IST)

ਸੱਤ ਜਨਮਾਂ ਲਈ ਸਿਧਾਰਥ ਦੀ ਹੋਈ ਅਦਿਤੀ ਰਾਓ ਹੈਦਰੀ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਫਿਲਮੀ ਗਲਿਆਰਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਤਾਪਸੀ ਪੰਨੂ ਨੇ ਗੁਪਤ ਵਿਆਹ ਕਰਕੇ ਆਪਣੇ ਪ੍ਰਸ਼ੰਸਕਾਂ ਹੈਰਾਨ ਕਰ ਦਿੱਤਾ ਹੈ।ਇਸ ਤੋਂ ਬਾਅਦ ਅਭਿਨੇਤਰੀ ਅਦਿਤੀ ਰਾਓ ਹੈਦਰੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ।

PunjabKesari

ਉਹ ਲੰਬੇ ਸਮੇਂ ਤੋਂ ਸਾਊਥ ਐਕਟਰ ਸਿਧਾਰਥ ਨਾਲ ਰਿਲੇਸ਼ਨਸ਼ਿਪ 'ਚ ਹੈ। ਇਸ ਸਾਲ ਅਦਾਕਾਰਾ ਨੇ ਗੁਪਤ ਤਰੀਕੇ ਨਾਲ ਮੰਗਣੀ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਜੋੜੇ ਨੇ ਗੁਪਤ ਵਿਆਹ ਵੀ ਕਰ ਲਿਆ ਹੈ।

PunjabKesari

ਅਜਿਹੇ 'ਚ ਹੁਣ ਅਦਿਤੀ ਨੇ ਇਸ ਨੂੰ ਅਧਿਕਾਰਤ ਕਰ ਦਿੱਤਾ ਹੈ। ਉਸ ਨੇ ਸਿਧਾਰਥ ਨਾਲ ਵਿਆਹ ਕਰ ਲਿਆ ਹੈ ਅਤੇ ਪਹਿਲੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari

ਬਾਲੀਵੁੱਡ ਤੋਂ ਲੈ ਕੇ ਦੱਖਣ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਅਦਿਤੀ ਨੂੰ ਪਤੀ ਸਿਧਾਰਥ ਨਾਲ ਦੇਖਿਆ ਜਾ ਸਕਦਾ ਹੈ। 
PunjabKesari

ਦੋਵੇਂ ਇੱਕ ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਜੋੜੇ ਦੀ ਬਾਂਡਿੰਗ ਅਤੇ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ। ਇੰਨਾ ਹੀ ਨਹੀਂ ਫੋਟੋਜ਼ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੋੜਾ ਵਿਆਹ ਦੀਆਂ ਰਸਮਾਂ ਨਿਭਾਉਂਦਾ ਵੀ ਨਜ਼ਰ ਆ ਰਿਹਾ ਹੈ।

PunjabKesari

ਉਸ ਦਾ ਵਿਆਹ ਦੱਖਣੀ ਪਰੰਪਰਾ ਨਾਲ ਹੋਇਆ ਹੈ। ਪੋਸਟ ਸ਼ੇਅਰ ਕਰਨ ਦੇ ਨਾਲ ਹੀ ਅਦਿਤੀ ਨੇ ਸਿਧਾਰਥ ਲਈ ਇੱਕ ਸ਼ਾਨਦਾਰ ਕੈਪਸ਼ਨ ਲਿਖਿਆ ਹੈ।


author

Priyanka

Content Editor

Related News