ਭਾਰਤੀ ਸਿਨੇਮਾ ਦੇ ਬਾਗੀ ਦੀ ਵਾਪਸੀ! ਸਿਧਾਂਤ ਚਤੁਰਵੇਦੀ ਨਿਭਾਉਣਗੇ ਵੀ. ਸ਼ਾਂਤਾਰਾਮ ਦੀ ਭੂਮਿਕਾ
Tuesday, Dec 02, 2025 - 09:29 AM (IST)
ਮੁੰਬਈ- ਭਾਰਤੀ ਸਿਨੇਮਾ ਇਤਿਹਾਸਕ ਪਲ ਦਾ ਗਵਾਹ ਬਨਣ ਜਾ ਰਿਹਾ ਹੈ, ਕਿਉਂਕਿ ਭੁੱਲੇ-ਵਿਸਰੇ ਗਲੋਬਲ ਆਈਕਨ ਵੀ. ਸ਼ਾਂਤਾਰਾਮ ਦੀ ਕਹਾਣੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਪਰਤ ਰਹੀ ਹੈ। ਸਿਧਾਂਤ ਚਤੁਰਵੇਦੀ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਅਤੇ ਚੁਣੌਤੀ ਭਰਪੂਰ ਭੂਮਿਕਾ ਨਿਭਾਉਂਦੇ ਹੋਏ ਆਗੂ ਫ਼ਿਲਮਕਾਰ ਵੀ. ਸ਼ਾਂਤਾਰਾਮ ਨੂੰ ਪਰਦੇ ਉੱਤੇ ਸਜੀਵ ਕਰਨਗੇ, ਜਿਨ੍ਹਾਂ ਨੂੰ ਲੰਬੇ ਸਮਾਂ ਤੋਂ ਭਾਰਤੀ ਸਿਨੇਮਾ ਦਾ ਮੂਲ ਬਾਗੀ ਕਿਹਾ ਜਾਂਦਾ ਰਿਹਾ ਹੈ। ਮੇਕਰਸ ਨੇ ਜੀਵਨੀ-ਆਧਾਰਿਤ ਡਰਾਮੇ ਦੇ ਪੋਸਟਰ ਵਿਚ ਸਿਧਾਂਤ ਨੂੰ ਸ਼ਾਂਤਾਰਾਮ ਦੇ ਰੂਪ ਵਿਚ ਪੇਸ਼ ਕੀਤਾ ਹੈ, ਜਿਸ ਦਾ ਸਿਰਲੇਖ ਵੀ ‘ਵੀ. ਸ਼ਾਂਤਾਰਾਮ’ ਹੈ।
ਸਿਧਾਂਤ ਨੇ ਕਿਹਾ, “ਵੀ. ਸ਼ਾਂਤਾਰਾਮ ਜੀ ਨੂੰ ਨਿਭਾਉਣਾ ਮੇਰੇ ਜੀਵਨ ਦੇ ਸਭ ਤੋਂ ਵੱਡੇ ਸਨਮਾਨਾਂ ਵਿਚੋਂ ਇਕ ਹੈ। ਉਨ੍ਹਾਂ ਦੀ ਯਾਤਰਾ ਬਾਰੇ ਜਿਨ੍ਹਾਂ ਪੜ੍ਹਿਆ, ਓਨਾ ਹੀ ਨਿਮਰ ਹੁੰਦਾ ਗਿਆ। ਉਹ ਸਿਰਫ ਭਾਰਤੀ ਅਤੇ ਸੰਸਾਰਿਕ ਸਿਨੇਮੇ ਦੇ ਅਾਗੂ ਦੂਤ ਹੀ ਨਹੀਂ ਸਨ, ਸਗੋਂ ਇਕ ਅਜਿਹੇ ਦੂਰਦਰਸ਼ੀ ਸਨ ਜੋ ਹਰ ਰੁਕਾਵਟ ਦੇ ਬਾਵਜੂਦ ਅੱਗੇ ਵੱਧਦੇ ਰਹੇ।” ਨਿਰਦੇਸ਼ਕ ਅਭਿਜੀਤ ਸ਼ਿਰੀਸ਼ ਦੇਸ਼ਪਾਂਡੇ ਨੇ ਕਿਹਾ, “ਵੀ. ਸ਼ਾਂਤਾਰਾਮ ਮੇਰੇ ਲਈ ਫਿਲਮਮੇਕਰ ਵੱਜੋਂ ਹਮੇਸ਼ਾ ਪ੍ਰੇਰਨਾ ਦੇ ਸਭ ਤੋਂ ਵੱਡੇ ਸਰੋਤ ਰਹੇ ਹਨ। ਪ੍ਰਯੋਗ ਕਰਨ ਦੀ ਉਨ੍ਹਾਂ ਦੀ ਹਿੰਮਤ ਅਤੇ ਉਨ੍ਹਾਂ ਦੀ ਨਜ਼ਰ ਨੇ ਅਜੋਕੇ ਸਿਨੇਮੇ ਨੂੰ ਦਰਸਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।”
