ਸ਼ਵੇਤਾ ਤਿਵਾਰੀ ਨੇ ਬਿਆਨ ਕੀਤਾ ਟੁੱਟੇ ਵਿਆਹਾਂ ਦਾ ਦਰਦ, ਦੱਸਿਆ ਕਿਵੇਂ ਧੀ ਵੇਖਦੀ ਸੀ ਮੈਨੂੰ ਪਤੀ ਤੋਂ ਕੁੱਟ ਖਾਂਦੇ

3/30/2021 4:37:30 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਟੀ.ਵੀ ਅਦਾਕਾਰਾ ਸ਼ਵੇਤਾ ਤਿਵਾਰੀ ਆਪਣੀ ਨਿੱਜੀ ਜ਼ਿੰਦਗੀ ਕਰਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਸ਼ਵੇਤਾ ਤਿਵਾਰੀ ਨੇ ਰਾਜਾ ਚੌਧਰੀ ਨਾਲ 19 ਸਾਲ ਦੀ ਉਮਰ 'ਚ ਵਿਆਹ ਕਰਵਾਇਆ ਸੀ ਪਰ ਸਾਲ 2007 'ਚ ਦੋਵਾਂ ਦਾ ਤਲਾਕ ਹੋ ਗਿਆ। ਸ਼ਵੇਤਾ ਨੇ ਰਾਜਾ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਸ਼ਵੇਤਾ ਨੇ ਸਾਲ 2013 'ਚ ਅਦਾਕਾਰ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ ਪਰ ਇਹ ਵਿਆਹ ਵੀ ਸਿਰੇ ਨਾ ਚੜਿ੍ਹਆ ਅਤੇ ਦੋਵੇਂ ਵੱਖ ਹੋ ਗਏ। ਅਦਾਕਾਰਾ ਦਾ ਦੋਸ਼ ਹੈ ਕਿ ਅਭਿਨਵ ਵੀ ਉਸ ਨਾਲ ਹਿੰਸਾ ਕਰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਵੱਖ ਹੋਣ ਦਾ ਫ਼ੈਸਲਾ ਲਿਆ।

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)

ਸ਼ਵੇਤਾ ਤਿਵਾਰੀ ਦੇ ਦੋ ਬੱਚੇ ਹਨ ਪਲਕ ਤੇ ਰਿਆਂਸ਼। ਪਲਕ ਉਸ ਦੀ ਤੇ ਰਾਜਾ ਚੌਧਰੀ ਦੀ ਬੇਟੀ ਹੈ, ਜਦੋਂਕਿ ਰਿਆਂਸ਼ ਅਭਿਨਵ ਤੇ ਸ਼ਵੇਤਾ ਦਾ ਬੇਟਾ ਹੈ ਪਰ ਦੋਵੇਂ ਬੱਚੇ ਸ਼ਵੇਤਾ ਤਿਵਾਰੀ ਨਾਲ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰਾ ਨੇ ਦੁਬਾਰਾ ਆਪਣੀਆਂ ਕੌੜੀਆਂ ਯਾਦਾਂ ਨੂੰ ਸਭ ਨਾਲ ਸਾਂਝਾ ਕੀਤਾ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੀ ਬੇਟੀ ਨੇ ਉਸ ਨੂੰ ਹਿੰਸਾ ਦਾ ਸ਼ਿਕਾਰ ਹੁੰਦੇ ਹੋਏ ਦੇਖਿਆ ਹੈ ਪਰ ਇਹ ਸਭ ਦੇਖ ਕੇ ਅਤੇ ਝੱਲ ਕੇ ਵੀ ਪਲਕ ਤੇ ਰਿਆਂਸ਼ ਖ਼ੁਸ਼ ਰਹਿੰਦੇ ਹਨ ਤੇ ਆਪਣੀਆਂ ਪ੍ਰੇਸ਼ਾਨੀਆਂ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਦੇ। ਅਦਾਕਾਰਾ ਨੇ ਹਾਲ ਹੀ 'ਚ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। 

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)

ਅਦਾਕਾਰਾ ਨੇ ਕਿਹਾ, 'ਪਲਕ ਨੇ ਜਦੋਂ ਮੈਨੂੰ ਹਿੰਸਾ ਦਾ ਸ਼ਿਕਾਰ ਹੁੰਦੇ ਦੇਖਿਆ ਉਸ ਸਮੇਂ ਉਹ ਸਿਰਫ਼ 6 ਸਾਲ ਦੀ ਸੀ ਅਤੇ ਮੈਂ ਆਪਣੇ ਪਤੀ ਰਾਜਾ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ। ਪਲਕ ਨੇ ਉਸ ਪੂਰੀ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਜਦੋਂ ਕਿ ਪੁਲਸ ਸਾਡੇ ਘਰ ਆਉਂਦੀ ਸੀ ਤੇ ਮਾਂ ਪੁਲਸ ਸਟੇਸ਼ਨ ਜਾਂਦੀ ਸੀ। ਮੇਰਾ ਬੇਟਾ ਸਿਰਫ਼ ਚਾਰ ਸਾਲ ਦਾ ਹੈ ਤੇ ਉਹ ਪੁਲਸ ਅਤੇ ਜੱਜਾਂ ਬਾਰੇ ਜਾਣਦਾ ਹੈ ਪਰ ਇਹ ਸਿਰਫ਼ ਮੇਰੇ ਕਾਰਨ ਹੋਇਆ। ਮੈਂ ਨਹੀਂ ਜਾਣਦੀ ਇਨ੍ਹਾਂ ਨੂੰ ਇਸ ਸਭ ਤੋਂ ਕਿਵੇਂ ਬਚਾਇਆ ਜਾਵੇ। ਆਪਣੇ ਬੱਚਿਆਂ ਨਾਲ ਰਹਿਣ ਲਈ ਅਤੇ ਉਸ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਾਉਣ ਲਈ ਮੇਰੇ ਕੋਲ ਇਕ ਹੀ ਰਸਤਾ ਹੈ ਪੁਲਸ ਤੇ ਕੋਰਟ ਦਾ। ਅਦਾਕਾਰਾ ਦਾ ਕਹਿਣਾ ਹੈ, ਉਸ ਦੇ ਬੱਚੇ ਅੱਜ ਜੋ ਕੁਝ ਦੇਖ ਰਹੇ ਹਨ ਉਹ ਸਿਰਫ਼ ਉਸ ਦੇ ਕਾਰਨ ਕਿਉਂਕਿ ਉਸ ਨੇ ਗਲਤ ਆਦਮੀ ਨੂੰ ਚੁਣਿਆ। ਇਹ ਉਸ ਦੀ ਗਲਤੀ ਸੀ ਕਿ ਉਸ ਦੇ ਬੱਚਿਆਂ ਦੀ ਨਹੀਂ ਪਰ ਫਿਰ ਵੀ ਬੱਚਿਆਂ ਦੇ ਚਿਹਰੇ 'ਤੇ ਹਮੇਸ਼ਾ ਖੁਸ਼ੀ ਰਹਿੰਦੀ ਹੈ। 

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)


sunita

Content Editor sunita