ਸਲਮਾਨ ਖ਼ਾਨ ਦੀ ਫ਼ਿਲਮ 'ਭਾਈਜਾਨ' 'ਚ ਨਜ਼ਰ ਆਵੇਗੀ ਸ਼ਵੇਤਾ ਤਿਵਾੜੀ ਦੀ ਧੀ, ਅਦਾਕਾਰ ਨੇ ਪਲਕ ਨੂੰ ਕੀਤਾ ਕਾਸਟ

Saturday, Jun 11, 2022 - 05:47 PM (IST)

ਸਲਮਾਨ ਖ਼ਾਨ ਦੀ ਫ਼ਿਲਮ 'ਭਾਈਜਾਨ' 'ਚ ਨਜ਼ਰ ਆਵੇਗੀ ਸ਼ਵੇਤਾ ਤਿਵਾੜੀ ਦੀ ਧੀ, ਅਦਾਕਾਰ ਨੇ ਪਲਕ ਨੂੰ ਕੀਤਾ ਕਾਸਟ

ਬਾਲੀਵੁੱਡ ਡੈਸਕ:  ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਭਾਈਜਾਨ' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਨਿਰਮਾਤਾ ਨੇ ਫ਼ਿਲਮ ਦਾ ਟਾਈਟਲ 'ਕਭੀ ਈਦ ਕਭੀ ਦੀਵਾਲੀ' ਤੋਂ ਬਦਲ ਕੇ 'ਭਾਈਜਾਨ' ਕਰ ਦਿੱਤਾ ਹੈ।

Bollywood Tadka

ਇਹ ਫ਼ਿਲਮ ਦੀ ਚਰਚਾ ਹੈ ਕਿ ਸਲਮਾਨ ਦੀ ਫ਼ਿਲਮ 'ਚ ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਦੀ ਐਂਟਰੀ ਹੋ ਗਈ  ਹੈ।ਖ਼ਬਰਾਂ ਮੁਤਾਬਕ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾੜੀ ਭਾਈਜਾਨ 'ਚ ਕੰਮ ਕਰਦੀ ਨਜ਼ਰ ਆ ਸਕਦੀ ਹੈ।

ਇਹ  ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

ਇਸ ਫ਼ਿਲਮ 'ਚ ਪਲਕ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਉਲਟ ਨਜ਼ਰ ਆਵੇਗੀ। ਇਸ ਫ਼ਿਲਮ ਲਈ ਸਲਮਾਨ ਨੇ ਖ਼ੁਦ ਪਲਕ ਨੂੰ ਕਾਸਟ ਕੀਤਾ ਹੈ। ਫ਼ਿਲਮ ’ਚ ਪਲਕ ਅਤੇ ਜੱਸੀ ਦਾ ਇਕ ਗੀਤ ਵੀ ਹੋਵੇਗਾ।

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਫ਼ਰਹਾਦ ਸਮਜੀ ਵੱਲੋਂ ਨਿਰਦੇਸ਼ਤ ਫ਼ਿਲਮ ’ਚ ਸਲਮਾਨ ਖ਼ਾਨ, ਸ਼ਹਿਨਾਜ਼ ਗਿੱਲ, ਪਲਕ ਤਿਵਾੜੀ ਅਤੇ ਜੱਸੀ ਗਿੱਲ ਤੋਂ ਇਲਾਵਾ ਵੇਂਕਟੇਸ਼, ਪੂਜਾ ਹੇਗੜੇ, ਰਾਘਵ ਜੁਆਲ ਅਤੇ ਸਿਧਾਰਥ ਨਿਗਮ ਵਰਗੇ ਸਟਾਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ ਹਨ।
 


author

Anuradha

Content Editor

Related News