‘ਸਿੰਘਮ ਅਗੇਨ’ ’ਚ ਖੁਫ਼ੀਆ ਅਫ਼ਸਰ ਬਣੇਗੀ ਸ਼ਵੇਤਾ ਤਿਵਾਰੀ, ਦੱਸਿਆ ਕਿਵੇਂ ਮਿਲੀ ‘ਇੰਡੀਅਨ ਪੁਲਸ ਫੋਰਸ’ ’ਚ ਐਂਟਰੀ
Saturday, Jan 06, 2024 - 05:53 PM (IST)
ਮੁੰਬਈ (ਬਿਊਰੋ)– ਅਦਾਕਾਰਾ ਸ਼ਵੇਤਾ ਤਿਵਾਰੀ ਦੀ ਕਿਸਮਤ ਚਮਕੀ ਹੈ। ਉਸ ਨੂੰ ਰੋਹਿਤ ਸ਼ੈੱਟੀ ਨਾਲ ਇਕ ਨਹੀਂ, ਸਗੋਂ ਦੋ ਵੱਡੇ ਪ੍ਰਾਜੈਕਟਸ ਮਿਲੇ ਹਨ। ਸ਼ਵੇਤਾ ਤਿਵਾਰੀ ਨੂੰ ਨਾ ਸਿਰਫ਼ ਰੋਹਿਤ ਸ਼ੈੱਟੀ ਦੀ ਕਾਪ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ’ਚ ਅਹਿਮ ਭੂਮਿਕਾ ਮਿਲੀ ਹੈ, ਸਗੋਂ ਉਹ ਉਨ੍ਹਾਂ ਦੇ ਕਾਪ ਯੂਨੀਵਰਸ ਫ਼ਿਲਮ ‘ਸਿੰਘਮ ਅਗੇਨ’ ’ਚ ਵੀ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਨੇ ਇਹ ਐਲਾਨ ਹਾਲ ਹੀ ’ਚ ‘ਇੰਡੀਅਨ ਪੁਲਸ ਫੋਰਸ’ ਦੇ ਟਰੇਲਰ ਲਾਂਚ ਦੌਰਾਨ ਕੀਤਾ। ਟੀ. ਵੀ. ਸਟਾਰ ਸ਼ਵੇਤਾ ਤਿਵਾਰੀ ਨੇ ਪਹਿਲੀ ਵਾਰ ਰੋਹਿਤ ਸ਼ੈੱਟੀ ਨਾਲ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ’ਚ ਕੰਮ ਕੀਤਾ ਸੀ। ਹੁਣ ਉਹ ਟੀ. ਵੀ. ਤੋਂ ਬਾਅਦ ਵੱਡੇ ਪਰਦੇ ’ਤੇ ਦਬਦਬਾ ਬਣਾਉਣ ਲਈ ਤਿਆਰ ਹੈ।
ਸ਼ਵੇਤਾ ਤਿਵਾਰੀ ਨਿਰਦੇਸ਼ਕ ਰੋਹਿਤ ਸ਼ੈੱਟੀ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ‘ਸਿੰਘਮ ਅਗੇਨ’ ’ਚ ਸ਼ਵੇਤਾ ਇਕ ਖੁਫ਼ੀਆ ਅਧਿਕਾਰੀ ਦੀ ਭੂਮਿਕਾ ’ਚ ਨਜ਼ਰ ਆਵੇਗੀ। ਇਸ ’ਚ ਉਨ੍ਹਾਂ ਦੇ ਨਾਲ ਅਜੇ ਦੇਵਗਨ, ਅਕਸ਼ੇ ਕੁਮਾਰ, ਰਣਵੀਰ ਸਿੰਘ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਣ ਤੇ ਟਾਈਗਰ ਸ਼ਰਾਫ ਵਰਗੇ ਸਿਤਾਰੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ
‘ਇੰਡੀਅਨ ਪੁਲਸ ਫੋਰਸ’ ਤੋਂ ਬਾਅਦ ਹੁਣ ‘ਸਿੰਘਮ ਅਗੇਨ’
ਸ਼ਵੇਤਾ ਤਿਵਾਰੀ ਨੇ ‘ਇੰਡੀਅਨ ਪੁਲਸ ਫੋਰਸ’ ਦੇ ਟਰੇਲਰ ਲਾਂਚ ’ਤੇ ਹੱਸਦਿਆਂ ਕਿਹਾ ਕਿ ਰੋਹਿਤ ਸ਼ੈੱਟੀ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਆਪਣੇ ਅਗਲੇ ਪ੍ਰਾਜੈਕਟ ’ਚ ਤਾਂ ਹੀ ਲੈ ਕੇ ਜਾਵੇਗਾ, ਜੇਕਰ ਉਹ ‘ਇੰਡੀਅਨ ਪੁਲਸ ਫੋਰਸ’ ਦੇ ਸੈੱਟ ’ਤੇ ਖਾਣਾ ਲੈ ਕੇ ਆਵੇਗੀ ਪਰ ਨਿਰਦੇਸ਼ਕ ਨੇ ਬਿਨਾਂ ਖਾਧੇ ਹੀ ਉਸ ਨੂੰ ਫ਼ਿਲਮ ’ਚ ਰੋਲ ਦੇ ਦਿੱਤਾ।
ਸ਼ਵੇਤਾ ਤਿਵਾਰੀ ਨੇ ਅੱਗੇ ਦੱਸਿਆ ਕਿ ‘ਇੰਡੀਅਨ ਪੁਲਸ ਫੋਰਸ’ ’ਚ ਕੰਮ ਕਰਨ ਦਾ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ। ਉਸ ਨੇ ਕਿਹਾ, ‘‘ਰੋਹਿਤ ਸ਼ੈੱਟੀ ਦੇ ਕਾਪ ਯੂਨੀਵਰਸ ਦਾ ਹਿੱਸਾ ਬਣਨਾ ਆਪਣੇ ਆਪ ’ਚ ਇਕ ਸਨਮਾਨ ਹੈ। ਜਦੋਂ ਮੈਨੂੰ ਉਸ ਦੀ ਟੀਮ ਦਾ ਫੋਨ ਆਇਆ ਤਾਂ ਮੈਂ ਉਤਸ਼ਾਹਿਤ ਹੋ ਗਈ। ਜਦੋਂ ਉਨ੍ਹਾਂ ਨੇ ਪੁੱਛਿਆ ਕਿ ਕੀ ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਹਾਂ ਤਾਂ ਮੈਂ ਖ਼ੁਸ਼ੀ ਨਾਲ ਹਾਂ ਕਿਹਾ। ਇਥੋਂ ਤੱਕ ਕਿ ਜਦੋਂ ਉਸ ਨੇ ਪੁੱਛਿਆ ਕਿ ਕੀ ਮੈਂ ਪਹਿਲਾਂ ਆਪਣੇ ਕਿਰਦਾਰ ਬਾਰੇ ਸੁਣਨਾ ਚਾਹੁੰਦੀ ਹਾਂ ਤਾਂ ਮੈਂ ਜਵਾਬ ਦਿੱਤਾ ਨਹੀਂ, ਇਹ ਠੀਕ ਹੈ, ਮੈਂ ਇਹ ਕਰ ਰਹੀ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।