ਸ਼ੁਭਾਂਗੀ ਨੂੰ ਆਸਟ੍ਰੇਲੀਆ ’ਚ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ

Tuesday, Dec 09, 2025 - 09:40 AM (IST)

ਸ਼ੁਭਾਂਗੀ ਨੂੰ ਆਸਟ੍ਰੇਲੀਆ ’ਚ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ

ਨਵੀਂ ਦਿੱਲੀ (ਭਾਸ਼ਾ)- ਅਨੁਪਮ ਖੇਰ ਵੱਲੋਂ ਨਿਰਦੇਸ਼ਤ ਫਿਲਮ ‘ਤਨਵੀ ਦਿ ਗ੍ਰੇਟ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸ਼ੁਭਾਂਗੀ ਦੱਤ ਨੇ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ‘ਸਰਵੋਤਮ ਅਦਾਕਾਰਾ’ ਦਾ ਪੁਰਸਕਾਰ ਜਿੱਤਿਆ। ‘ਤਨਵੀ ਦਿ ਗ੍ਰੇਟ’ ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਵੀ ਮਿਲਿਆ, ਜਿਸ ਦਾ ਸਿਹਰਾ ਖੇਰ, ਅਭਿਸ਼ੇਕ ਦੀਕਸ਼ਿਤ ਅਤੇ ਅੰਕੁਰ ਸੁਮਨ ਦੀ ਸਾਂਝੀ ਲਿਖਤ ਨੂੰ ਦਿੱਤਾ ਗਿਆ। ਇਹ ਸਮਾਗਮ 6 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਸੀ।

 

ਸ਼ੁਭਾਂਗੀ ਨੇ ਇਕ ਬਿਆਨ ’ਚ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਪੁਰਸਕਾਰ ਮੈਂ ਜਿੱਤ ਲਿਆ ਹੈ ਅਤੇ ਇਹ ਖਾਸ ਤਜ਼ਰਬਾ ਹੈ। ਤਨਵੀ ਦੇ ਕਿਰਦਾਰ ਲਈ ਇਮਾਨਦਾਰੀ, ਸੰਵੇਦਨਸ਼ੀਲਤਾ, ਅਨੁਸ਼ਾਸਨ ਅਤੇ ਲਗਨ ਦੀ ਮੰਗ ਸੀ। ਮੈਂ ਅਨੁਪਮ ਸਰ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕੀਤਾ, ਮੇਰਾ ਮਾਰਗਦਰਸ਼ਨ ਕੀਤਾ ਅਤੇ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਕਿਰਦਾਰ ਦਿੱਤਾ।


author

cherry

Content Editor

Related News