ਕੋਰੋਨਾ ਵਾਇਰਸ ਦੀ ਚਪੇਟ ''ਚ ਆਈ ਸ਼ਰੂਤੀ ਹਾਸਨ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

02/27/2022 3:34:00 PM

ਮੁੰਬਈ- ਬੀਤੇ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੇ ਕੇਸਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਸੀ। ਹਾਲਾਂਕਿ ਹੁਣ ਕੋਰੋਨਾ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲੇ ਵੀ ਇਸ ਦਾ ਅਸਰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਹਾਲ ਹੀ 'ਚ ਅਦਾਕਾਰਾ ਸ਼ਰੂਤੀ ਹਾਸਨ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। 
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ। 

PunjabKesari
ਸ਼ਰੂਤੀ ਨੇ ਲਿਖਿਆ-'ਹੈਲੋ ਐਵਰੀਵਨ'। ਮੈਂ ਤੁਹਾਨੂੰ ਸਭ ਨੂੰ ਆਪਣੀ ਸਿਹਤ ਦੀ ਤਾਜ਼ਾ ਖ਼ਬਰ ਦੇਣਾ ਚਾਹੁੰਦੀ ਹਾਂ। ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਅਦ ਵੀ ਮੈਂ ਕੋਵਿਡ-19 ਦੀ ਚਪੇਟ 'ਚ ਗਈ ਹੈ। ਮੈਂ ਠੀਕ ਹੋਣ ਦੇ ਪ੍ਰੋਸੈੱਸ 'ਤੇ ਹਾਂ। ਧੰਨਵਾਦ ਅਤੇ ਤੁਹਾਨੂੰ ਸਭ ਨੂੰ ਜਲਦੀ ਹੀ ਮਿਲਾਂਗੀ। ਪ੍ਰਸ਼ੰਸਕ ਅਦਾਕਾਰਾ ਦੇ ਜਲਦ ਠੀਕ ਹੋਣ ਦੀ ਦੁਆ ਦੇ ਰਹੇ ਹਨ। 
ਕੰਮ ਦੀ ਗੱਲ ਕਰੀਏ ਤਾਂ ਸ਼ਰੂਤੀ ਹਾਸਨ ਨੂੰ ਆਖਿਰੀ ਵਾਰ ਵੈੱਬ ਸੀਰੀਜ਼ 'ਬੈਸਟਸੇਲਰ' 'ਚ ਦੇਖਿਆ ਗਿਆ ਸੀ। ਇਸ ਵੈੱਬ ਸੀਰੀਜ਼ 'ਚ ਅਦਾਕਾਰਾ ਦੇ ਨਾਲ ਮਿਥੁਨ ਚੱਕਰਵਰਤੀ, ਅਰਜੁਨ ਬਾਜਵਾ, ਗੌਹਰ ਖਾਨ, ਸੱਤਿਆਜੀਤ ਦੁਬੇ ਅਤੇ ਸੋਨਾਲੀ ਕੁਲਕਰਣੀ ਨਜ਼ਰ ਆਏ ਸਨ। ਇਹ ਸੀਰੀਜ਼ ਸ਼ਰੂਤੀ ਹਾਸਨ ਦੀ ਓ.ਟੀ.ਟੀ ਡੈਬਿਊ ਸੀ। 


Aarti dhillon

Content Editor

Related News