ਸ਼੍ਰੇਅਸ ਤਲਪੜੇ ਨੇ ਮੁੜ ਸ਼ੁਰੂ ਕੀਤੀ ਸ਼ੂਟਿੰਗ : ਦਿਲ ਦਾ ਦੌਰਾ ਪੈਣ ਤੋਂ 2 ਮਹੀਨੇ ਬਾਅਦ ਕੰਮ ’ਤੇ ਪਰਤੇ

Tuesday, Feb 13, 2024 - 05:45 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦੋ ਮਹੀਨੇ ਪਹਿਲਾਂ ਸ਼ੂਟਿੰਗ ਦੌਰਾਨ ਦਿਲ ਦਾ ਦੌਰਾ ਪਿਆ ਸੀ। ਇਸ ਖ਼ਬਰ ਨੇ ਪੂਰੀ ਫ਼ਿਲਮ ਇੰਡਸਟਰੀ ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ ਉਸ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਅਦਾਕਾਰ ਨੇ ਵੀ ਮੁੜ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼੍ਰੇਅਸ ਨੇ ਆਪਣੀ ਸਿਹਤ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਉਹ ਸਥਿਤੀ ਤੋਂ ਠੀਕ ਹੋ ਗਿਆ ਹੈ। ਸ਼੍ਰੇਅਸ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜੋ ਉਸ ਮੁਸ਼ਕਿਲ ਸਮੇਂ ’ਚ ਉਨ੍ਹਾਂ ਦੇ ਨਾਲ ਖੜ੍ਹੇ ਸਨ।

ਸ਼੍ਰੇਅਸ ਬੇਹੋਸ਼ ਹੋ ਗਿਆ ਸੀ
ਸ਼੍ਰੇਅਸ ਅਕਸ਼ੇ ਕੁਮਾਰ ਨਾਲ ‘ਵੈਲਕਮ ਟੂ ਦਿ ਜੰਗਲ’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸ਼ੂਟਿੰਗ ਦੌਰਾਨ ਸ਼੍ਰੇਅਸ ਬੇਹੋਸ਼ ਹੋ ਗਿਆ। ਅਦਾਕਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਐਂਜੀਓਪਲਾਸਟੀ ਕਰਵਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ’ਚ ਸੁਧਾਰ ਦੱਸਿਆ ਜਾ ਰਿਹਾ ਹੈ। 6 ਦਿਨਾਂ ਬਾਅਦ ਸ਼੍ਰੇਅਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਪਤਨੀ ਦੀਪਤੀ ਨੇ ਦੱਸਿਆ ਕਿ ਇਸ ਦੌਰਾਨ ਅਕਸ਼ੇ ਕੁਮਾਰ ਉਨ੍ਹਾਂ ਨੂੰ ਲਗਾਤਾਰ ਫੋਨ ਕਰਦੇ ਰਹੇ ਤੇ ਅਦਾਕਾਰ ਦਾ ਹਾਲ-ਚਾਲ ਪੁੱਛਦੇ ਰਹੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ

ਸ਼ੂਟਿੰਗ ’ਤੇ ਵਾਪਸ ਪਰਤੇ
ਸ਼੍ਰੇਅਸ ਨੇ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਉਸ ਰਾਤ ਮੇਰਾ ਸਮਰਥਨ ਕੀਤਾ। ਸਾਰੇ ਡਾਕਟਰ, ਟੈਕਨੀਸ਼ੀਅਨ, ਹਸਪਤਾਲ ਸਟਾਫ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਮੇਰੇ ਲਈ ਅਣਗਿਣਤ ਪ੍ਰਾਰਥਨਾਵਾਂ ਕੀਤੀਆਂ ਤੇ ਆਪਣਾ ਪਿਆਰ ਦਿੱਤਾ। ਮੈਂ ਹੁਣ ਬਿਹਤਰ ਹਾਂ ਤੇ ਹਰ ਰੋਜ਼ ਠੀਕ ਹੋ ਰਿਹਾ ਹਾਂ। ਡਾਕਟਰਾਂ ਨੇ ਮੈਨੂੰ ਸਾਵਧਾਨੀ ਨਾਲ ਕੰਮ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ।’’

ਸ਼ੂਟ ’ਤੇ ਵਾਪਸ ਜਾਣ ਬਾਰੇ ਸ਼੍ਰੇਅਸ ਨੇ ਕਿਹਾ, ‘‘ਮੈਂ ਥੋੜ੍ਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਮੁਸ਼ਕਿਲ ਹੈ। ਮੇਰੇ ਲਈ ਉਨ੍ਹਾਂ ਲੋਕਾਂ ਦਾ ਕਰਜ਼ਾ ਮੋੜਨਾ ਔਖਾ ਹੈ, ਜੋ ਮੇਰੇ ਨਾਲ ਹਰ ਮੋੜ ਤੇ ਖੜ੍ਹੇ ਰਹੇ। ਮੇਰੀ ਜਾਨ ਬਚਾਉਣ ’ਚ ਮਦਦ ਕੀਤੀ।’’

ਅਕਸ਼ੇ ਕੁਮਾਰ ਨੇ ਦਿੱਤਾ ਸਾਥ
ਸ਼੍ਰੇਅਸ ਦੀ ਪਤਨੀ ਦੀਪਤੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਅਕਸ਼ੇ ਕੁਮਾਰ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਸਨ ਪਰ ਨਾਲ ਹੀ ਸ਼੍ਰੇਅਸ ਨੂੰ ਕਿਸੇ ਬਿਹਤਰ ਹਸਪਤਾਲ ’ਚ ਸ਼ਿਫਟ ਕਰਨ ਦੀ ਗੱਲ ਵੀ ਕਰਦੇ ਸਨ। ਅਕਸ਼ੇ ਉਸ ਦਾ ਸਮਾਂ ਮੰਗਦੇ ਸਨ ਤਾਂ ਜੋ ਉਹ ਦੋ ਮਿੰਟ ਲਈ ਸ਼੍ਰੇਅਸ ਨੂੰ ਦੇਖ ਸਕਣ। ਉਨ੍ਹਾਂ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਦੋ ਮਿੰਟ ਲਈ ਮਿਲਣ ਦਿਓ। ਮੈਂ ਬਸ ਉਸ ਨੂੰ ਦੇਖਣਾ ਚਾਹੁੰਦਾ ਹਾਂ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਜਦੋਂ ਚਾਹੇ ਆ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News