ਗਾਇਕਾ ਸ਼੍ਰੇਯਾ ਘੋਸ਼ਾਲ ਨੇ ਦਿੱਤਾ ਪੁੱਤਰ ਨੂੰ ਜਨਮ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ਖ਼ਬਰੀ

Monday, May 24, 2021 - 11:20 AM (IST)

ਗਾਇਕਾ ਸ਼੍ਰੇਯਾ ਘੋਸ਼ਾਲ ਨੇ ਦਿੱਤਾ ਪੁੱਤਰ ਨੂੰ ਜਨਮ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਚੰਡੀਗੜ੍ਹ (ਬਿਊਰੋ) - ਮਿਊਜ਼ਿਕ ਜਗਤ ਤੋਂ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਗਾਇਕਾ ਹਰਸ਼ਦੀਪ ਕੌਰ ਤੋਂ ਬਾਅਦ ਗਾਇਕਾ ਸ਼੍ਰੇਆ ਘੋਸ਼ਾਲ ਵੀ ਮਾਂ ਬਣ ਗਈ ਹੈ। ਬਾਲੀਵੁੱਡ ਦੀ ਮਸ਼ਹੂਰ ਪਲੇਅਬੈਕ ਗਾਇਕਾ ਸ਼੍ਰੇਆ ਘੋਸ਼ਾਲ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਖੁਸ਼ੀਖ਼ਬਰੀ ਨੂੰ ਸ਼੍ਰੇਆ ਘੋਸ਼ਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਬੀਤੇ ਦਿਨ ਸ਼੍ਰੇਆ ਨੇ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਲਿਖਿਆ 'ਰੱਬ ਨੇ ਅੱਜ ਦੁਪਹਿਰੇ ਸਾਨੂੰ ਇੱਕ ਬੇਟਾ ਅਸ਼ੀਰਵਾਦ ਦੇ ਰੂਪ 'ਚ ਦਿੱਤਾ ਹੈ। ਅਸੀਂ ਆਪਣੇ ਪਰਿਵਾਰ ਨਾਲ ਬੇਹੱਦ ਖੁਸ਼ ਹਾਂ। ਸਾਡੀ ਇਸ ਖੁਸ਼ੀ ਲਾਈ ਤੁਹਾਡੇ ਸਾਰੀਆਂ ਦੀਆ ਦੁਆਵਾਂ ਦਾ ਧੰਨਵਾਦ।" ਇਸ ਪੋਸਟ 'ਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ। 
  PunjabKesari
ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਮਾਰਚ ਮਹੀਨੇ 'ਚ ਆਪਣੀ ਪ੍ਰੈਗਨੈਂਸੀ ਦੀ ਅਨਾਊਂਸਮੈਂਟ ਕੀਤੀ ਸੀ। ਲੱਗਦਾ ਹੈ ਕਿ ਸ਼੍ਰੇਆ ਘੋਸ਼ਲਾ ਆਪਣੇ ਬੇਟੇ ਦਾ ਨਾਂ ਸ਼੍ਰੇਆ ਆਦਿਤਿਆ ਰੱਖਣਗੇ ਕਿਉਂਕਿ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਸ਼੍ਰੇਆ ਆਦਿਤਿਆ ਆਉਣ ਵਾਲਾ ਹੈ। ਇਹ ਨਾਂ ਸ਼੍ਰੇਆ ਤੇ ਉਸ ਦੇ ਪਤੀ ਸ਼ਿਲਾ ਦਿੱਤਿਆ ਦੇ ਨਾਂ ਨੂੰ ਜੋੜ ਕੇ ਬਣਿਆ ਹੈ। 

 
 
 
 
 
 
 
 
 
 
 
 
 
 
 
 

A post shared by shreyaghoshal (@shreyaghoshal)

ਦੱਸਣਯੋਗ ਹੈ ਕਿ ਸ਼੍ਰੇਆ ਘੋਸ਼ਾਲ ਤੇ ਸ਼ਿਲਾ ਆਦਿਤਿਆ ਨੇ ਸਾਲ 2015 'ਚ ਵਿਆਹ ਕਰਵਾਇਆ ਸੀ। 6 ਸਾਲ ਬਾਅਦ ਦੋਵਾਂ ਦੇ ਘਰ ਇੱਕ ਨਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ। ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। 'ਯੇ ਇਸ਼ਕ ਹੈ', 'ਪਲ', 'ਤੁਝ ਮੇਂ ਰੱਬ ਦਿਖਤਾ ਹੈ', 'ਸੁਣ ਰਹਾ ਹੈ ਨਾ ਤੂੰ', 'ਤੇਰੇ ਬਿਨਾਂ', 'ਧੜਕ' ਵਰਗੇ ਕਈ ਬਾਕਮਾਲ ਗੀਤਾਂ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। 


author

sunita

Content Editor

Related News