ਸ਼੍ਰੇਆ ਘੋਸ਼ਾਲ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ

Wednesday, Jun 02, 2021 - 03:26 PM (IST)

ਸ਼੍ਰੇਆ ਘੋਸ਼ਾਲ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਹਾਲ ਹੀ ’ਚ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਪਹਿਲੀ ਝਲਕ ਦੀ ਉਡੀਕ ਸੀ। ਅੱਜ ਸ਼੍ਰੇਆ ਨੇ ਸੋਸ਼ਲ ਮੀਡੀਆ ਰਾਹੀਂ ਪੁੱਤਰ ਦੀ ਪਹਿਲੀ ਝਲਕ ਦਿਖਾਈ ਹੈ। ਸ਼ੇ੍ਰਆ ਘੋਸ਼ਾਲ ਨੇ ਪੁੱਤਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਸ਼ੇ੍ਰਆ ਘੋਸ਼ਾਲ ਨੇ ਆਪਣੇ ਪੁੱਤਰ ਦਾ ਨਾਂ ਦੇਵਯਾਨ ਮੁਖੋਪਾਧਿਆਇਆ ਰੱਖਿਆ ਹੈ। ਸ਼੍ਰੇਆ ਨੇ ਦੱਸਿਆ ਕਿ 22 ਮਈ ਨੂੰ ਉਨ੍ਹਾਂ ਦੇ ਪੁੱਤਰ ਨੇ ਜਨਮ ਲਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਉਸ ਨੇ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਸ਼੍ਰੇਆ ਨੇ ਕਿਹਾ ਕਿ ਪੁੱਤਰ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਉਨ੍ਹਾਂ ਨੇ ਜੋ ਮਹਿਸੂਸ ਕੀਤਾ ਉਹ ਸਿਰਫ਼ ਮਾਤਾ ਪਿਤਾ ਹੀ ਸਮਝ ਸਕਦੇ ਹਨ। ਸ਼੍ਰੇਆ ਦਾ ਕਹਿਣਾ ਹੈ ਕਿ ਉਹ ਸਭ ਉਨ੍ਹਾਂ ਨੂੰ ਸੁਫ਼ਨੇ ਜਿਹਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼੍ਰੇਆ ਨੇ 22 ਮਈ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। 


ਵਿਆਹ ਤੋਂ 5 ਸਾਲ ਬਾਅਦ ਬਣੀ ਮਾਂ
ਸ਼੍ਰੇਆ ਘੋਸ਼ਾਲ ਨੇ 5 ਸਾਲ ਪਹਿਲਾਂ 2015 ’ਚ ਆਪਣੇ ਬਚਪਨ ਦੇ ਦੋਸਤ ਸ਼ਿਲਾਦਿਤਿਆ ਮੁਖੋਪਾਧਿਆਇ ਨਾਲ ਵਿਆਹ ਕੀਤਾ। ਵਿਆਹ ਤੋਂ ਪਹਿਲਾਂ ਦੋਵਾਂ ਨੇ ਕਰੀਬ 10 ਸਾਲ ਤੱਕ ਡੇਟਿੰਗ ਕੀਤੀ ਉਸ ਦੇ ਬਾਅਦ ਵਿਆਹ ਦਾ ਫ਼ੈਸਲਾ ਲਿਆ। ਉੱਧਰ ਹੁਣ ਵਿਆਹ ਦੇ 5 ਸਾਲ ਬਾਅਦ ਸ਼੍ਰੇਆ ਮਾਂ ਬਣੀ ਹੈ ਅਤੇ ਉਨ੍ਹਾਂ ਦੇ ਘਰ ਇਕ ਵੱਡੀ ਖੁਸ਼ਖ਼ਬਰੀ ਆਈ ਹੈ। ਇਸ ਸਾਲ ਮਾਰਚ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਆਪਣੇ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ, ਅਪ੍ਰੈਲ ’ਚ ਉਨ੍ਹਾਂ ਦੀ ਗੋਦ ਭਰਾਈ ਹੋਈ ਸੀ। 


author

Aarti dhillon

Content Editor

Related News