ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਕੀਤਾ ਸ਼੍ਰੀ ਬਰਾੜ ਨੇ ਗੀਤ ‘ਨੈਵਰ ਡਾਈ’, ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

06/13/2022 10:38:58 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦਾ ਗੀਤ ‘ਨੈਵਰ ਡਾਈ’ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸ਼੍ਰੀ ਬਰਾੜ ਨੇ ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਕੀਤਾ ਹੈ। ਨਾਲ ਹੀ ਦੀਪ ਸਿੱਧੂ ਦਾ ਵੀ ਗੀਤ ’ਚ ਜ਼ਿਕਰ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : 24 ਜੂਨ ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’

ਦੱਸ ਦੇਈਏ ਕਿ ਗੀਤ ’ਚ ਸ਼੍ਰੀ ਬਰਾੜ ਨੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਬਹੁਤ ਸਾਰੇ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਸ਼੍ਰੀ ਬਰਾੜ ਨੇ ਗੀਤ ’ਚ ਚੁੱਕਿਆ ਹੈ।

ਗੀਤ ’ਚ ਸ਼੍ਰੀ ਬਰਾੜ ਨੇ ਗੈਂਗਸਟਰਾਂ ਦੀ ਗੱਲ ਕੀਤੀ ਹੈ, ਰਾਜਨੀਤਕ ਫਾਇਦਿਆਂ ਦੀ ਗੱਲ ਕੀਤੀ ਹੈ ਤੇ ਸ਼ਰਾਬ ਦੀ ਗੱਲ ਕੀਤੀ ਹੈ।

ਗੀਤ ਦੀ ਵੀਡੀਓ ਵੱਖ-ਵੱਖ ਸ਼ਾਰਟ ਕਲਿੱਪਸ ਤੋਂ ਲਈ ਗਈ ਹੈ। ਸ਼੍ਰੀ ਬਰਾੜ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ, ਜਿਸ ਨੂੰ ਹੁਣ ਤਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਗੀਤ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News