BIRTHDAY GIRL ਦਾ ਸਾਹਮਣੇ ਆਇਆ ਨਵਾਂ ਅਵਤਾਰ
Thursday, Mar 03, 2016 - 01:34 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰ ਅਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ''ਬਾਗੀ'' ਦੇ ਸਹਿ-ਅਦਾਕਾਰ ਟਾਈਗਰ ਸ਼ਰਾਫ ਨੇ ਆਪਣੇ ਟਵਿੱਟਰ ਅਕਾਊਂਟ ''ਤੇ ਸ਼ਰਧਾ ਨੂੰ ਉਨ੍ਹਾਂ ਦੇ ਜਨਮਦਿਨ ''ਤੇ ਵਧਾਈ ਦਿੰਦੇ ਹੋਏ ਲਿਖਿਆ, ''''ਗਰਲ ਪਾਵਰ। ਸ਼ਰਦਾ ਦੱਸ ਦੇ ਇਹ ਕਿਵੇਂ ਕੀਤਾ ਜਾਂਦਾ ਹੈ। ਜਨਮਦਿਨ ਮੁਬਾਰਕ ਮੇਰੇ ਹੀਰੋ।'''' ਅਦਾਕਾਰਾ ਸ਼ਰਧਾ ਕਪੂਰ ਨੇ ਟਾਈਗਰ ਦਾ ਧੰਨਵਾਦ ਕਰਦੇ ਹੋਏ ਲਿਖਿਆ, ''''ਥੈਂਕ ਯੂ ਮਾਈ ਫੈਵਰੇਟ ਬਾਗੀ, ਲਵ ਯੂ''''।
ਜਾਣਕਾਰੀ ਅਨੁਸਾਰ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸਾਜਿਦ ਨਾਡਿਆਡਵਾਲਾ ਦੀ ਫਿਲਮ ''ਬਾਗੀ'' ਦਾ ਨਿਰਦੇਸ਼ਨ ਸ਼ਬੀਰ ਖਾਨ ਕਰ ਰਹੇ ਹਨ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ, ਜਿਸ ''ਚ ਐਕਸ਼ਨ, ਰੋਮਾਂਸ ਭਰਪੂਰ ਦੇਖਣ ਨੂੰ ਮਿਲੇਗੀ। ਇਹ ਫਿਲਮ ਪ੍ਰੇਮ ਕਹਾਣੀ ''ਤੇ ਆਧਾਰਿਤ ਹੈ, ਜਿਸ ''ਚ ਇਕ ਵਿਦਰੋਹੀ ਆਪਣੇ ਪਿਆਰ ਲਈ ਇਕ ਵੱਡੀ ਲੜਾਈ ਲੜਦਾ ਹੈ।