ਸ਼ਰਧਾ ਕਪੂਰ ਨੇ ਕੀਤੀ ਫਿਲਮ ''ਧੁਰੰਧਰ'' ਦੀ ਪ੍ਰਸ਼ੰਸਾ
Tuesday, Dec 16, 2025 - 10:55 AM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਫਿਲਮ 'ਧੁਰੰਦਰ' ਦੀ ਤਾਰੀਫ ਕੀਤੀ ਹੈ। ਫਿਲਮ 'ਧੁਰੰਦਰ' ਵਿਚ ਰਣਵੀਰ ਸਿੰਘ, ਅਕਸ਼ੈ ਖੰਨਾ, ਸੰਜੇ ਦੱਤ, ਆਰ.ਮਾਧਵਨ ਅਤੇ ਅਰਜੁਨ ਰਾਮਪਾਲ ਅਹਿਮ ਭੂਮਿਕਾਵਾਂ ਵਿਚ ਹਨ। ਇਹ ਹਾਈ-ਆਕਟੇਨ ਐਕਸ਼ਨ-ਥ੍ਰਿਲਰ ਆਦਿਤਿਆ ਧਰ ਵੱਲੋਂ ਲਿਖੀ, ਨਿਰਦੇਸ਼ਿਤ ਅਤੇ ਨਿਰਮਿਤ ਹੈ ਅਤੇ ਇਸ ਦਾ ਨਿਰਮਾਨ ਜੋਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਦੁਆਰਾ ਕੀਤਾ ਗਿਆ ਹੈ। ਜਿਓ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਗਈ ਬੀ62 ਸਟੂਡੀਓਜ਼ ਦੇ ਪ੍ਰੋਡਕਸ਼ਨ ਅਤੇ ਸਾਰੇਗਾਮਾ ਦੇ ਸਹਿਯੋਗ ਨਾਲ ਇਹ ਫਿਲਮ ਬਣੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਧੂਮ ਮਚਾਈ ਹੋਈ ਹੈ ਅਤੇ ਇਸ ਨੂੰ ਦਰਸ਼ਕਾਂ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਉਥੇ ਹੀ ਦੂਜੇ ਪਾਸੇ ਫਿਲਮ ਨੂੰ ਕਈ ਮਸ਼ਹੂਰ ਹਸਤੀਆਂ ਤੋਂ ਵੀ ਲਗਾਤਾਰ ਪ੍ਰਸ਼ੰਸਾ ਮਿਲ ਰਹੀ ਹੈ। ਇਸ ਵਿਚ ਸ਼ਰਧਾ ਕਪੂਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਸ਼ਰਧਾ ਕਪੂਰ ਨੇ ਇਸ ਫਿਲਮ ਦੀ ਤਾਰੀਫ ਕਰਦੇ ਹੋਇਆ ਦੂਜੇ ਪਾਰਟ ਲਈ ਵੀ ਆਪਣਾ ਉਤਸ਼ਾਹ ਪ੍ਰਗਟ ਕੀਤਾ ਹੈ। ਸ਼ਰਧਾ ਕਪੂਰ ਨੇ ਫਿਲਮ 'ਧੁਰੰਦਰ' ਦੀ ਤਾਰੀਫ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਕਈ ਸਟੋਰੀਜ਼ ਸਾਂਝੀਆਂ ਕੀਤੀਆਂ ਹਨ। ਆਪਣੀ ਸਟੋਰੀਜ਼ ਵਿਚ ਉਨ੍ਹਾਂ ਨੇ ਲਿਖਿਆ, ਆਦਿਤਿਆ ਧਰ ਦਾ 'ਧੁਰੰਦਰ' ਬਣਾਉਣਾ ਸੱਚਮੁੱਚ ਬੁਰਾ ਲੱਗ ਰਿਹਾ ਹੈ, ਕਿਉਂਕਿ ਦੂਜੇ ਪਾਰਟ ਲਈ ਸਾਨੂੰ 3 ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ। ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ। ਕ੍ਰਿਪਾ ਕਰਕੇ ਇਸ ਨੂੰ ਪਹਿਲਾਂ ਰਿਲੀਜ਼ ਕਰੋ। ਸ਼ਰਧਾ ਕਪੂਰ ਨੇ ਫਿਲਮ 'ਧੁਰੰਦਰ' ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਕ ਸ਼ਾਨਦਾਰ ਤਜ਼ਰਬਾ ਰਿਹਾ। ਜੇਕਰ ਸਵੇਰੇ ਸ਼ੂਟ ਨਾ ਹੁੰਦਾ ਤਾਂ ਇਸ ਨੂੰ ਜਾ ਕੇ ਦੁਬਾਰਾ ਵੇਖਦੀ। ਉਨ੍ਹਾਂ ਨੇ ਇਸ ਸਾਲ ਹਿੰਦੀ ਸਿਨੇਮਾ ਨੂੰ ਮਿਲੀਆਂ ਹਿੱਟ ਫਿਲਮਾਂ 'ਛਾਵਾ', ਸਿਯਾਰਾ' ਅਤੇ 'ਧੁਰੰਦਰ' ਦਾ ਜ਼ਿਕਰ ਕੀਤਾ।
