ਬ੍ਰਾਈਡਲ ਲੁੱਕ ’ਚ ਜਾਹਨਵੀ ਕਪੂਰ ਤੇ ਸ਼ਰਧਾ ਕਪੂਰ ਨੇ ਢਾਹਿਆ ਕਹਿਰ
Saturday, Sep 26, 2020 - 11:03 AM (IST)
ਮੁੰਬਈ (ਬਿਊਰੋ) - ਭਾਰਤ ਦੇ ਟਾਪ ਡਿਜ਼ਾਇਨਰਾਂ ’ਚ ਸ਼ਾਮਲ ਰੇਣੂ ਟੰਡਨ ਨੇ ਇੰਡੀਆ ਕੋਟਯੋਰ ਵੀਕ ’ਚ ਆਪਣੀ ਖੂਬਸੂਰਤ ਕੁਲੈਕਸ਼ਨ ‘ਸੁਰਖ’ ਸ਼ੋਅਕੇਸ ਕੀਤੀ, ਜਿਸ ਦਾ ਥੀਮ ਕੰਟੈਂਪਰਰੀ ਬ੍ਰਾਈਡ ’ਤੇ ਆਧਾਰਤ ਸੀ। ਬ੍ਰਾਈਡ ਰੈੱਡ ਉਨ੍ਹਾਂ ਦੀ ਕੁਲੈਕਸ਼ਨ ’ਚ ਖਾਸ ਰਿਹਾ।
‘ਪੰਜਾਬ ਕੇਸਰੀ’ ਨਾਲ ਖਾਸ ਗੱਲਬਾਤ ’ਚ ਡਿਜ਼ਾਇਨਰ ਰੇਣੂ ਟੰਡਨ ਨੇ ਦੱਸਿਆ ਕਿ ਉਨ੍ਹਾਂ ਦੀ ਕੁਲੈਕਸ਼ਨ ‘ਸੁਰਖ’ ਖਾਸ ਤੌਰ ’ਤੇ ਦੁਲਹਨ ਲਈ ਪੇਸ਼ ਕੀਤੀ ਗਈ ਹੈ, ਜੋ ਆਪਣੇ ਵਿਆਹ ਵਾਲੇ ਦਿਨ ਪਰਫੈਕਟ ਟ੍ਰੈਡੀਸ਼ਨਲ ਲੁੱਕ ਚਾਹੁੰਦੀ ਹੈ, ਉਹ ਵੀ ਵੈਸਟਰਨ ਗੈੱਟਅਪ ਦੇ ਨਾਲ।
20 ਸਾਲ ਦਾ ਐਕਸਪੀਰੀਐਂਸ, ਟਾਪ ਡਿਜ਼ਾਇਨਰਜ਼ ’ਚ ਸ਼ਾਮਲ
ਰੇਣੂ ਟੰਡਨ ਫੈਸ਼ਨ ਇੰਡਸਟਰੀ ਨਾਲ ਤਕਰੀਬਨ 20 ਸਾਲਾਂ ਤੋਂ ਜੁੜੀ ਹੋਈ ਹੈ। ਉਹ ਭਾਰਤ ਦੇ ਟਾਪ 10 ਡਿਜ਼ਾਇਨਰਾਂ ਦੀ ਲਿਸਟ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਤੋਂ ਇੰਸਪਾਇਰ ਰਹੀ ਹੈ। ਦਰਅਸਲ ਉਹ ਗਾਰਮੈਂਟ ਐਕਸਪੋਰਟਸ ’ਚ ਸੀ, ਜਿਥੇ ਉਹ ਛੋਟੇ-ਛੋਟੇ ਧਾਗੇ ਅਤੇ ਹੋਰ ਐਂਬ੍ਰਾਇਡਰੀ ਦਾ ਕੰਮ ਖ਼ੁਦ ਕਰਦੀ ਸੀ। ਬਸ ਇਥੋਂ ਹੀ ਇੰਸਪਾਇਰ ਹੋ ਕੇ ਉਨ੍ਹਾਂ ਨੇ ਆਪਣੇ ਲੇਬਲ ਦੀ ਸ਼ੁਰੂਆਤ ਕੀਤੀ।
ਹੈਂਡ-ਵੂਵਨ ਚੰਦੇਰੀ ਵਰਕ ਦੀ ਖ਼ਾਸੀਅਤ
ਬ੍ਰਾਈਡਲ ਜੋੜਿਆਂ ਦੀ ਐਂਬ੍ਰਾਇਡਰੀ ’ਚ ਖਾਸ ਸੀ ਚੰਦੇਰੀ ਵਰਕ। ਫਿਰ ਕੰਮ ਧਾਗੇ ਦਾ ਹੋਵੇ, ਜਰਦੋਜੀ, ਸਲਮ ਸਿਤਾਰੇ ਜਾਂ ਮਿਰਰ ਵਰਕ ਦਾ, ਚੰਦੇਰੀ ਹੈਂਡ ਵੂਵਨ ਵਰਕ ਹੀ ਪ੍ਰਮੁੱਖ ਰਿਹਾ।
ਫੈਸ਼ਨ ਡਿਜ਼ਾਇਨ ਕਾਊਂਸਿਲ ਆਫ ਇੰਡੀਆ ਵਲੋਂ ਆਯੋਜਿਤ ਕੀਤੇ ਗਏ ਡਿਜੀਟਲ ਇੰਡੀਆ ਕੋਟਯੋਰ ਵੀਕ ਦਾ ਸਮਾਪਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੀ ਕੁਲੈਕਸ਼ਨ ‘ਰੁਹਾਨੀਅਤ- ਏ ਸੈਲੀਬ੍ਰੇਸ਼ਨ ਕਾਲਡ ਲਾਈਫ’ ਨਾਲ ਹੋਇਆ।
ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਪਰਫੈਕਟ ਗਰੀਨ ਬ੍ਰਾਈਡਲ ਲੁੱਕ ’ਚ ਨਜ਼ਰ ਆਈ। ਉਥੇ ਹੀ ਡਿਜ਼ਾਇਨਰ ਸ਼ਾਤਨੂੰ ਤੇ ਨਿਖਿਲ ਦੀ ‘ਦਿ ਰਿਸਰਜੈਂਸ’ ਕੁਲੈਕਸ਼ਨ ’ਚ ਟ੍ਰੈਡੀਸ਼ਨਲ ਆਊਟਫਿਟਸ ’ਚ ਆਧੁਨਿਕਤਾ ਦੀ ਝਲਖ ਦੇਖਣ ਨੂੰ ਮਿਲੀ।
ਡਿਜ਼ਾਇਨਰ ਜੋੜੀ ਫਾਲਗੁਨੀ ਅਤੇ ਸ਼ੇਨ ਪਿਕਾਕ ਨੇ ਵੀ ਆਪਣੀ ਬ੍ਰਾਈਡਲ ਕੁਲੈਕਸ਼ਨ ਪੇਸ਼ ਕੀਤੀ, ਜੋ ਪਿੰਕ ਸਿਟੀ ਜੈਪੁਰ ਤੋਂ ਇੰਸਪਾਇਰ ਸੀ। ਉਨ੍ਹਾਂ ਦੀ ਕੁਲੈਕਸ਼ਨ ਦੀ ਸ਼ੋਅ ਸਟਾਪਰ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਰਹੀ, ਜੋ ਲਾਲ ਰੰਗ ਦੇ ਹੈਵੀ ਵਰਕ ਲਹਿੰਗੇ ’ਚ ਨਜ਼ਰ ਆਈ।