ਸਫ਼ੈਦ ਸਾੜ੍ਹੀ ’ਚ ਸ਼ਰਧਾ ਆਰੀਆ ਨੇ ਬਿਖੇਰੇ ਹੁਸਨ ਦੇ ਜਲਵੇ, ਸ਼ਾਨਦਾਰ ਪੋਜ਼ ਦਿੰਦੀ ਆਈ ਨਜ਼ਰ (ਦੇਖੋ ਤਸਵੀਰਾਂ)

08/06/2022 2:57:44 PM

ਮੁੰਬਈ- ‘ਕੁੰਡਲੀ ਭਾਗਿਆ’ ਦੀ ਅਦਾਕਾਰਾ ਸ਼ਰਧਾ ਆਰੀਆ ਲੁੱਕ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਹਾਲ ਹੀ ’ਚ ਸ਼ਰਧਾ ਸਾੜ੍ਹੀ ਲੁੱਕ ’ਚ ਨਜ਼ਰ ਆ ਰਹੀ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਲਾਬੀ ਸਾੜ੍ਹੀ ’ਚ ਲੱਗ ਰਹੀ ਬੇਹੱਦ ਖੂਬਸੂਰਤ

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਸਫ਼ੈਦ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੂੰ ਸਫ਼ੈਦ ਸਾੜ੍ਹੀ ਬੇਹੱਦ ਜੱਚ ਰਹੀ ਹੈ।  ਇਸ ਦੇ ਨਾਲ ਅਦਾਕਾਰਾ ਨੇ ਚਾਂਦੀ ਦੇ ਗਹਿਣੇ ਪਹਿਨੇ ਹੋਏ ਹਨ।

PunjabKesari

ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮੱਥੇ ’ਤੇ ਬਿੰਦੀ ਵੀ ਲਗਾਈ ਹੋਈ ਹੈ। ਜੋ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।

PunjabKesari

ਸ਼ਰਧਾ ਦੀ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਸ਼ਰਧਾ ਆਰੀਆ ਸ਼ੋਅ ‘ਕੁੰਡਲੀ ਭਾਗਿਆ’ ’ਚ ਨਜ਼ਰ ਆ ਰਹੀ ਹੈ। ਇਸ ਸ਼ੋਅ ’ਚ ਅਦਾਕਾਰਾ ਪ੍ਰੀਤਾ ਅਰੋੜਾ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਲੈਕ ਐਂਡ ਵਾਈਟ ਪ੍ਰਿੰਟਿਡ ਡਰੈੱਸ ’ਚ ਦਿਖਾਈ ਦਿੱਤੀ ਸੁਸ਼ਮਿਤਾ ਸੇਨ, ਕਿਸ਼ਤੀ ’ਤੇ ਆਰਾਮ ਕਰਦੀ ਆਈ ਨਜ਼ਰ

PunjabKesari

ਇਸ ਤੋਂ ਇਲਾਵਾ ਅਦਾਕਾਰਾ ਬਹੁਤ ਜਲਦ ਬਾਲੀਵੁੱਡ ’ਚ ਐਂਟਰੀ ਕਰਨ ਜਾ ਰਹੀ ਹੈ। ਸ਼ਰਧਾ ਕਰਨ ਜੌਹਰ ਦੇ ਨਾਲ ਇਕ ਫ਼ਿਲਮ ’ਚ ਇਕ ਛੋਟੀ ਜਿਹੀ ਭੂਮਿਕਾ ਨਿਭਾਉਣ ਵਾਲੀ ਹੈ।

PunjabKesari


Shivani Bassan

Content Editor

Related News