''One Night Stand'' ਦਾ ਦੀਵਾਨਾ ਨਿਕਲਿਆ ਇਹ ਨਾਮੀ ਸਿਤਾਰਾ, 12 ਸਾਲ ਦੀ ਉਮਰ ''ਚ ਗੁਆ ਦਿੱਤਾ ਕੁਆਰਾਪਣ
Saturday, Jul 05, 2025 - 11:40 AM (IST)

ਐਂਟਰਟੇਨਮੈਂਟ ਡੈਸਕ- ਫਿਲਮੀਂ ਦੁਨੀਆ 'ਚ ਆਏ ਦਿਨ ਕੋਈ ਨਾ ਕੋਈ ਅਜੀਬੋ-ਗਰੀਬ ਸਾਹਮਣੇ ਆਉਂਦੀ ਹੈ, ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹੁਣ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਖ਼ਬਰ ਸਾਹਮਣੇ ਆਈ ਹੈ। ਰਣਵੀਰ ਸਿੰਘ ਫਿਲਮੀਂ ਦੁਨੀਆ ਦੇ ਬੋਲਡ ਅਤੇ ਬੇਬਾਕ ਹੀਰੋ ਹਨ, ਜੋ ਵਨ-ਨਾਈਟ ਸਟੈਂਡ ਲਈ ਦੀਵਾਨੇ ਹਨ। ਇਨ੍ਹੀਂ ਦਿਨੀਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਰਣਵੀਰ ਸਿੰਘ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਆਪਣੀ ਵਰਜਨਿਟੀ (ਕੁਆਰਾਪਣ) ਗੁਆ ਦਿੱਤਾ ਸੀ। ਉਹ ਹਰ ਸਮੇਂ ਆਪਣੀ ਜੇਬ ਵਿੱਚ ਕੰਡੋਮ ਰੱਖਦੇ ਸਨ। ਉਨ੍ਹਾਂ ਦਾ ਇੱਕ ਪੁਰਾਣਾ ਇੰਟਰਵਿਊ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਅਜਿਹੇ ਰਾਜ਼ ਦੱਸੇ ਹਨ ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ।
12 ਸਾਲ ਦੀ ਉਮਰ ਵਿੱਚ ਖੋਹ ਦਿੱਤਾ ਕੁਆਰਾਪਣ
ਅਸੀਂ ਬਾਲੀਵੁੱਡ ਦੇ ਸਭ ਤੋਂ ਚਹੇਤੇ ਅਤੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਬਾਰੇ ਗੱਲ ਕਰ ਰਹੇ ਹਾਂ। ਆਪਣੀ ਪ੍ਰਤਿਭਾ ਅਤੇ ਜ਼ਬਰਦਸਤ ਊਰਜਾ ਲਈ ਜਾਣੇ ਜਾਣ ਵਾਲੇ ਰਣਵੀਰ ਜੋ ਵੀ ਭੂਮਿਕਾ ਨਿਭਾਉਂਦੇ ਹਨ,ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਹਨ। ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਉਨ੍ਹਾਂ ਦੀ ਯੋਗਤਾ ਅਤੇ ਉਨ੍ਹਾਂ ਦਾ ਬੇਫਿਕਰ ਅੰਦਾਜ਼ ਹਮੇਸ਼ਾ ਖ਼ਬਰਾਂ ਵਿੱਚ ਰਹਿੰਦਾ ਹੈ। ਉਹ 'ਗਲੀ ਬੁਆਏ', 'ਬਾਜੀਰਾਓ ਮਸਤਾਨੀ','ਪਦਮਾਵਤ','ਸਿੰਬਾ','ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ', 'ਬੇਫਿਕਰੇ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ।
ਡੈੱਕਨ ਕ੍ਰੋਨਿਕਲ ਨਾਲ ਇੱਕ ਪੁਰਾਣੇ ਇੰਟਰਵਿਊ ਵਿੱਚ ਰਣਵੀਰ ਸਿੰਘ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ 12 ਸਾਲ ਦੀ ਛੋਟੀ ਉਮਰ ਵਿੱਚ ਉਨ੍ਹਾਂ ਨੇ ਇੱਕ ਵੱਡੀ ਉਮਰ ਦੀ ਔਰਤ ਨਾਲ ਆਪਣਾ ਵਰਜਨਿਟੀ ਗੁਆ ਦਿੱਤੀ ਸੀ।
ਰਣਵੀਰ ਸਿੰਘ ਨੇ ਉਸ ਇੰਟਰਵਿਊ ਵਿੱਚ ਕਿਹਾ,"ਮੈਨੂੰ ਲੱਗਦਾ ਹੈ ਕਿ ਮੈਂ ਲਗਭਗ 12 ਸਾਲ ਦਾ ਸੀ ਜਦੋਂ ਮੈਂ ਇਹ ਕੀਤਾ ਸੀ। ਮੈਂ ਸਭ ਕੁਝ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਸੀ,ਅਸਲ ਵਿੱਚ ਸਭ ਕੁਝ! ਮੈਂ ਆਪਣੀ ਉਮਰ ਤੋਂ ਬਹੁਤ ਅੱਗੇ ਸੀ, ਇੰਨਾ ਜ਼ਿਆਦਾ ਕਿ ਸਕੂਲ ਵਿੱਚ ਸਾਰੀਆਂ ਮਾਵਾਂ ਕਹਿੰਦੀਆਂ ਸਨ ਕਿ ਰਣਵੀਰ ਉਹ ਬੁਰਾ ਸੇਬ ਹੈ ਜੋ ਸਾਡੇ ਸਾਰੇ ਬੱਚਿਆਂ ਨੂੰ ਵਿਗਾੜ ਰਿਹਾ ਹੈ। ਮੈਂ ਆਪਣੇ ਆਲੇ-ਦੁਆਲੇ ਦੇ ਸਾਰੇ ਮੁੰਡਿਆਂ ਨੂੰ ਸਲਾਹ ਦਿੰਦਾ ਸੀ ਅਤੇ ਉਨ੍ਹਾਂ ਨੂੰ ਸਿਖਾਉਂਦਾ ਸੀ। ਉਨ੍ਹਾਂ ਨੇ ਇਸ ਬਾਰੇ ਸੁਣਿਆ ਵੀ ਨਹੀਂ ਸੀ ਅਤੇ ਮੈਂ ਇੱਕ ਮਾਹਰ ਬਣ ਗਿਆ ਕਿਉਂਕਿ ਮੈਂ ਬਹੁਤ ਜਲਦੀ ਸ਼ੁਰੂ ਕੀਤਾ ਸੀ।"
ਜੇਬ ਵਿੱਚ ਰੱਖਦੇ ਸਨ ਕੰਡੋਮ ਅਤੇ ਵਨ-ਨਾਈਟ ਸਟੈਂਡ 'ਤੇ ਬੇਬਾਕ
ਰਣਵੀਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੀ ਜੇਬ ਵਿੱਚ ਕੰਡੋਮ ਰੱਖਦੇ ਸਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ 2014 ਵਿੱਚ ਇੱਕ ਕੰਡੋਮ ਬ੍ਰਾਂਡ ਦੇ ਇਸ਼ਤਿਹਾਰ ਵਿੱਚ ਵੀ ਕੰਮ ਕੀਤਾ ਸੀ। ਰਣਵੀਰ ਨੇ ਇਸ ਦੇ ਪ੍ਰਮੋਸ਼ਨ ਦੌਰਾਨ ਇਹ ਗੱਲ ਕਹੀ ਸੀ। ਉਨ੍ਹਾਨੇ ਕਿਹਾ ਸੀ ਕਿ ਲੋਕਾਂ ਨੂੰ ਸਰੀਰਕ ਸਬੰਧਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਇਸਨੂੰ ਬੁਰਾ ਜਾਂ ਲੁਕਾਉਣ ਵਾਲੀ ਚੀਜ਼ ਨਹੀਂ ਸਮਝਣਾ ਚਾਹੀਦਾ।
ਰਣਵੀਰ ਸਿੰਘ ਨੇ ਇੱਕ ਵਾਰ ਮਸ਼ਹੂਰ ਸ਼ੋਅ 'ਕੌਫੀ ਵਿਦ ਕਰਨ' ਵਿੱਚ ਦੱਸਿਆ ਸੀ ਕਿ ਉਹ ਕਈ ਵਾਰ ਵਨ-ਨਾਈਟ ਸਟੈਂਡ ਕਰ ਚੁੱਕਾ ਹੈ। ਉਨ੍ਹਾਂ ਨੇ ਇਸਨੂੰ ਗਲਤ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਰੀਰਕ ਸਬੰਧਾਂ ਨੂੰ ਇੱਕ ਸੁੰਦਰ ਅਹਿਸਾਸ ਕਿਹਾ।
ਰਣਵੀਰ ਸਿੰਘ ਦਾ ਇਹ ਪੁਰਾਣਾ ਇੰਟਰਵਿਊ ਉਨ੍ਹਾਂ ਦੇ ਬਿੰਦਾਸ ਅਕਸ ਨੂੰ ਹੋਰ ਮਜ਼ਬੂਤ ਕਰਦਾ ਹੈ ਜਿੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਪਹਿਲੂਆਂ 'ਤੇ ਵੀ ਖੁੱਲ੍ਹ ਕੇ ਗੱਲ ਕਰਨ ਤੋਂ ਨਹੀਂ ਝਿਜਕਦੇ।