B'Day Spl : ਪਿਆਰ ਲਈ ਭਟਕ ਰਹੀ ਦੀਪਿਕਾ ਦਾ ਸਹਾਰਾ ਬਣੇ ਸ਼ੋਏਬ ਇਬਰਾਹਿਮ, ਫ਼ਿਲਮੀ ਅੰਦਾਜ਼ 'ਚ ਸ਼ੁਰੂ ਹੋਈ ਸੀ ਲਵ-ਸਟੋਰੀ

Thursday, Jun 20, 2024 - 02:57 PM (IST)

B'Day Spl : ਪਿਆਰ ਲਈ ਭਟਕ ਰਹੀ ਦੀਪਿਕਾ ਦਾ ਸਹਾਰਾ ਬਣੇ ਸ਼ੋਏਬ ਇਬਰਾਹਿਮ, ਫ਼ਿਲਮੀ ਅੰਦਾਜ਼ 'ਚ ਸ਼ੁਰੂ ਹੋਈ ਸੀ ਲਵ-ਸਟੋਰੀ

ਮੁੰਬਈ- ਟੀ.ਵੀ. ਅਦਾਕਾਰ ਸ਼ੋਏਬ ਇਬਰਾਹਿਮ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਸ਼ੋਏਬ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਰੁਹਾਨ ਅਤੇ ਪਤਨੀ ਦੀਪਿਕਾ ਕੱਕੜ ਨਾਲ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਸ਼ੋਏਬ-ਦੀਪਿਕਾ ਇਕ ਬੇਟੇ ਦੇ ਮਾਤਾ-ਪਿਤਾ ਬਣ ਗਏ ਹਨ। ਪਰ ਉਨ੍ਹਾਂ ਦੇ ਵਿਆਹ ਸਮੇਂ ਕਾਫੀ ਹਫੜਾ-ਦਫੜੀ ਮਚ ਗਈ ਸੀ।

PunjabKesari

ਸ਼ੋਏਬ ਅਤੇ ਦੀਪਿਕਾ ਦੋਵੇਂ ਵੱਖ-ਵੱਖ ਧਰਮਾਂ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਦਾ ਵਿਆਹ ਕਾਫ਼ੀ ਸੁਰਖੀਆਂ ‘ਚ ਰਿਹਾ। ਜਿੱਥੇ ਦੀਪਿਕਾ ਹਿੰਦੂ ਧਰਮ ਨੂੰ ਮੰਨਦੀ ਸੀ, ਉੱਥੇ ਹੀ ਸ਼ੋਏਬ ਮੁਸਲਿਮ ਧਰਮ ਨੂੰ ਮੰਨਦੇ ਸਨ। ਪਰ ਦੋਹਾਂ ਨੇ ਧਰਮ ਦੀਆਂ ਕੰਧਾਂ ਤੋੜ ਕੇ ਇੱਕ ਦੂਜੇ ਨੂੰ ਸਵੀਕਾਰ ਕਰ ਲਿਆ। ਅੱਜ ਦੋਵਾਂ ਦਾ ਇੱਕ ਬੇਟਾ ਰੂਹਾਨ ਹੈ। ਪਰ ਸ਼ੋਏਬ ਨਾਲ ਇਹ ਦੀਪਿਕਾ ਦਾ ਦੂਜਾ ਵਿਆਹ ਸੀ।ਸ਼ੋਏਬ ਨੇ ਆਪਣੇ ਪਿੰਡ ਮੋਢਾ ‘ਚ ਸਾਲ 2018 'ਚ ਅਦਾਕਾਰਾ ਨਾਲ ਵਿਆਹ ਕੀਤਾ ਹੈ। ਅਦਾਕਾਰ ਨਾਲ ਵਿਆਹ ਕਰਨ ਲਈ ਦੀਪਿਕਾ ਨੇ ਆਪਣਾ ਧਰਮ ਬਦਲ ਕੇ ਆਪਣਾ ਨਾਂ ਫੈਜ਼ਾ ਰੱਖ ਲਿਆ ਹੈ। ਦੀਪਿਕਾ ਦੇ ਇਸ ਫੈਸਲੇ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ

ਵਿਆਹ ਤੋਂ ਬਾਅਦ ਜੋੜੇ ਨੇ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦਿੱਤਾ ਅਤੇ ਆਪਣੇ ਰਿਸ਼ਤੇ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ। ਹੁਣ ਦੀਪਿਕਾ ਨੇ ਟੀ.ਵੀ. ਸ਼ੋਅ ਤੋਂ ਬ੍ਰੇਕ ਲਿਆ ਹੈ ਅਤੇ ਆਪਣੇ ਬੱਚੇ ਨਾਲ ਸਮਾਂ ਬਿਤਾਉਂਦੀ ਹੈ। ਹਾਲਾਂਕਿ, ਅੱਜ ਵੀ ਉਸ ਨੂੰ ਧਰਮ ਬਦਲਣ ਅਤੇ ਦੂਜੇ ਧਰਮ 'ਚ ਵਿਆਹ ਕਰਨ ਲਈ ਬਹੁਤ ਟ੍ਰੋਲ ਕੀਤਾ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ- ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਦੀਪਿਕਾ, ਡਿੱਗਿਆ ਭਾਰੀ ਸਾਮਾਨ

ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਇਬਰਾਹਿਮ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਡਾਈ ਹਾਰਡ ਫੈਨ ਹਨ। ਦੀਪਿਕਾ ਨਾਲ ਆਪਣੇ ਵਿਆਹ ਦੌਰਾਨ ਸ਼ੋਏਬ ਨੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੀ ਥੀਮ ‘ਤੇ ਫੋਟੋਸ਼ੂਟ ਕਰਵਾਇਆ ਸੀ, ਜੋ ਉਸ ਸਮੇਂ ਕਾਫੀ ਵਾਇਰਲ ਹੋਇਆ ਸੀ। ਉਨ੍ਹਾਂ ਨੇ ਇਕ ਵਾਰ ਕਿਹਾ ਸੀ ਕਿ ਉਹ ਸ਼ਾਹਰੁਖ ਖਾਨ ਨਾਲ ਫਿਲਮ ਕਰਨਾ ਚਾਹੁੰਦੇ ਹਨ। ਹਾਲਾਂਕਿ ਹੁਣ ਤੱਕ ਉਸ ਨੂੰ ਇਹ ਸੁਨਹਿਰੀ ਮੌਕਾ ਨਹੀਂ ਮਿਲਿਆ ਹੈ।


author

DILSHER

Content Editor

Related News