ਮਾਸਟਰ ਸਲੀਮ ਖ਼ਿਲਾਫ਼ ਖੜ੍ਹੇ ਹੋਏ ਸ਼ਿਵ ਸੈਨਾ ਨੇਤਾ, ਗਾਇਕ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

Wednesday, Sep 20, 2023 - 04:56 PM (IST)

ਮਾਸਟਰ ਸਲੀਮ ਖ਼ਿਲਾਫ਼ ਖੜ੍ਹੇ ਹੋਏ ਸ਼ਿਵ ਸੈਨਾ ਨੇਤਾ, ਗਾਇਕ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਐਂਟਰਟੇਨਮੈਂਟ ਡੈਸਕ– ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਹ ਅਜੇ ਵੀ ਮਾਤਾ ਚਿੰਤਪੂਰਨੀ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਹੋਏ ਹਨ। ਉਥੇ ਮਾਤਾ ਚਿੰਤਪੂਰਨੀ ਨੂੰ ਲੈ ਕੇ ਕੀਤੀ ਗਈ ਵਿਵਾਦਿਤ ਟਿੱਪਣੀ ਸਬੰਧੀ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਾ ਨੇਤਾ ਭੜਕੇ ਹੋਏ ਹਨ।

ਸ਼ਿਵ ਸੈਨਾ ਨੇਤਾ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਦੋ-ਚਾਰ ਲੋਕ ਇਕੱਠੇ ਹੋ ਕੇ ਮਾਸਟਰ ਸਲੀਮ ਤੋਂ ਮੁਆਫ਼ੀ ਮੰਗਵਾਉਣ ਵਾਲੇ ਕੌਣ ਹੁੰਦੇ ਹਨ। ਉਨ੍ਹਾਂ ਨੇ ਮਾਸਟਰ ਸਲੀਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਕੋਈ ਵੀ ਹਿੰਦੂ ਸਮਾਜ ਦੀ ਮਰਿਆਦਾ ਨੂੰ ਪਾਰ ਨਾ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ : ਨਹੀਂ ਘਟ ਰਹੀਆਂ ਗਾਇਕ ਸ਼ੁੱਭ ਦੀਆਂ ਮੁਸ਼ਕਿਲਾਂ, ਹੁਣ ਇਸ ਮਸ਼ਹੂਰ ਕੰਪਨੀ ਨੇ ਸ਼ੋਅ ਦੀ ਸਪਾਂਸਰਸ਼ਿਪ ਲਈ ਵਾਪਸ

ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਮਾਸਟਰ ਸਲੀਮ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ ਤੇ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਕੁਝ ਦਿਨ ਪਹਿਲਾਂ ਸਲੀਮ ਵਲੋਂ ਮਾਤਾ ਚਿੰਤਪੂਰਨੀ ਦਰਬਾਰ ਹਿਮਾਚਲ ’ਚ ਜਾ ਕੇ ਮੁਆਫ਼ੀ ਮੰਗੀ ਗਈ, ਫਿਰ ਜਲੰਧਰ ਦੇ ਗੀਤਾ ਮੰਦਰ ਪਹੁੰਚ ਕੇ ਮੁਆਫ਼ੀ ਮੰਗੀ ਗਈ ਪਰ ਹਿੰਦੂ ਸੰਗਠਨ ਇਸ ਤੋਂ ਖ਼ੁਸ਼ ਨਹੀਂ ਸਨ।

ਇਸ ਦੌਰਾਨ ਲੁਧਿਆਣਾ ’ਚ ਹਿੰਦੂ ਸੰਗਠਨਾਂ ਨੇ ਜਲੰਧਰ ’ਚ ਸ਼ਿਕਾਇਤ ਦਰਜ ਕਰਵਾ ਕੇ ਮਾਸਟਰ ਸਲੀਮ ’ਤੇ ਮਾਮਲੇ ਦਰਜ ਕਰਵਾਉਣ ਦੀ ਮੰਗ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News