‘ਯੇ ਹੈ ਮੁਹੱਬਤੇਂ’ ਦੀ ਸਿੰਮੀ ਬੱਝੀ ਵਿਆਹ ਦੇ ਬੰਧਨ ’ਚ, ਦੇਖੋ ਨਵੀਂ ਵਿਆਹੀ ਜੋੜੀ ਦੀਆਂ ਖ਼ੂਬਸੂਰਤ ਤਸਵੀਰਾਂ

Sunday, Oct 24, 2021 - 02:10 PM (IST)

‘ਯੇ ਹੈ ਮੁਹੱਬਤੇਂ’ ਦੀ ਸਿੰਮੀ ਬੱਝੀ ਵਿਆਹ ਦੇ ਬੰਧਨ ’ਚ, ਦੇਖੋ ਨਵੀਂ ਵਿਆਹੀ ਜੋੜੀ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ)– ਟੈਲੀਵਿਜ਼ਨ ਸੀਰੀਅਲ ‘ਯੇ ਹੈ ਮੁਹੱਬਤੇਂ’ ਦੀ ਅਦਾਕਾਰਾ ‘ਸਿੰਮੀ’ ਭਾਵ ਸ਼ਿਰੀਨ ਮਿਰਜ਼ਾ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਸ਼ਿਰੀਨ ਮਿਰਜ਼ਾ ਨੇ ਪਿਛਲੇ ਦਿਨੀਂ (23 ਅਕਤੂਬਰ) ਆਪਣੇ ਲੰਮੇ ਸਮੇਂ ਦੇ ਬੁਆਏਫਰੈਂਡ ਹਸਨ ਸਰਤਾਜ ਨਾਲ ਵਿਆਹ ਕਰਵਾ ਲਿਆ ਹੈ। ਸ਼ਿਰੀਨ ਦੇ ਵਿਆਹ ’ਚ ਸ਼ਾਮਲ ਹੋਣ ਲਈ ਉਸ ਦਾ ਪੂਰਾ ਆਨਸਕ੍ਰੀਨ ਪਰਿਵਾਰ ਜੈਪੁਰ ਪਹੁੰਚ ਗਿਆ। ਸ਼ਿਰੀਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਸ਼ਿਰੀਨ ਮਿਰਜ਼ਾ ਨੇ ਹਸਨ ਸਰਤਾਜ ਨਾਲ ਜੈਪੁਰ ’ਚ ਬਹੁਤ ਧੂਮਧਾਮ ਨਾਲ ਵਿਆਹ ਕਰਵਾਇਆ, ਜਿਸ ’ਚ ਉਨ੍ਹਾਂ ਦੇ ਸਹਿ-ਕਲਾਕਾਰ ਵੀ ਸ਼ਿਰਕਤ ਕਰਨ ਆਏ ਸਨ। ਦਿਵਿਆਂਕਾ ਤ੍ਰਿਪਾਠੀ ਦਹੀਆ ਆਪਣੇ ਪਤੀ ਵਿਵੇਕ ਦਹੀਆ ਨਾਲ ਸ਼ਿਰੀਨ ਦੇ ਵਿਆਹ ’ਚ ਪਹੁੰਚੀ। ਇਸ ਦੇ ਨਾਲ ਹੀ ਅਦਾਕਾਰ ਅਲੀ ਗੋਨੀ ਤੇ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਵੀ ਸ਼ਿਰੀਨ ਤੇ ਹਸਨ ਦੇ ਵਿਆਹ ’ਚ ਪਹੁੰਚੇ। ਸ਼ਿਰੀਨ ਦੇ ਵਿਆਹ ’ਚ ਸਾਰਿਆਂ ਨੇ ਮਿਲ ਕੇ ਕਾਫੀ ਰੌਣਕ ਲਗਾਈ। ਇਸ ਦੇ ਨਾਲ ਹੀ ਸ਼ਿਰੀਨ ਦੇ ਆਨਸਕ੍ਰੀਨ ਭਰਾ ਅਲੀ ਗੋਨੀ ਨੇ ਉਸ ਦੇ ਵਿਆਹ ’ਚ ਭਰਾ ਵਾਂਗ ਸਾਰੀਆਂ ਰਸਮਾਂ ਨਿਭਾਈਆਂ।

PunjabKesari

ਇਸ ਦੇ ਨਾਲ ਹੀ ਸ਼ਿਰੀਨ ਮਿਰਜ਼ਾ ਆਪਣੇ ਵਿਆਹ ’ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਸ਼ਿਰੀਨ ਨੇ ਆਪਣੇ ਵਿਆਹ ’ਚ ਲਾਲ ਰੰਗ ਦੀ ਬ੍ਰਾਈਡਲ ਡਰੈੱਸ ਪਹਿਨੀ, ਜਿਸ ’ਚ ਸ਼ਿਰੀਨ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਹਸਨ ਸਰਤਾਜ ਨੇ ਵੀ ਆਫ ਵ੍ਹਾਈਟ ਸ਼ੇਰਵਾਨੀ ਪਹਿਨੀ। ਇਸ ਦੇ ਨਾਲ ਉਸ ਨੇ ਸਫੈਦ ਪੱਗ ਬੰਨ੍ਹੀ ਸੀ। ਵਿਆਹ ’ਚ ਦੋਵਾਂ ਦੀ ਜੋੜੀ ਬਿਲਕੁਲ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਦੱਸ ਦੇਈਏ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਮਹਿੰਦੀ, ਹਲਦੀ ਤੇ ਸੰਗੀਤ ਸਮਾਗਮ ਸੀ, ਜਿਸ ’ਚ ਦਿਵਿਆਂਕਾ, ਕ੍ਰਿਸ਼ਨਾ ਤੇ ਅਲੀ ਗੋਨੀ ਨੇ ਵੀ ਸ਼ਿਰੀਨ ਦੇ ਨਾਲ ਖ਼ੂਬ ਮਸਤੀ ਕੀਤੀ। ਸ਼ਿਰੀਨ ਮਿਰਜ਼ਾ ਦੇ ਆਨਸਕ੍ਰੀਨ ਪਰਿਵਾਰ ਨੇ ਉਨ੍ਹਾਂ ਦੇ ਵਿਆਹ ’ਤੇ ਪਹੁੰਚ ਕੀਤੀ। ਜ਼ਿਕਰਯੋਗ ਹੈ ਕਿ ਸ਼ਿਰੀਨ ਮਿਰਜ਼ਾ ਤੇ ਹਸਨ ਸਰਤਾਜ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਦੋਵਾਂ ਦੀ ਅਗਸਤ ਮਹੀਨੇ ’ਚ ਪਰਿਵਾਰਕ ਮੈਂਬਰਾਂ ਵਿਚਾਲੇ ਮੰਗਣੀ ਹੋ ਗਈ। ਉਨ੍ਹਾਂ ਦੀ ਕੁੜਮਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈਆਂ।

PunjabKesari

ਨੋਟ– ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News