ਮਾਲਵਾ ਵਾਲਿਆਂ ਦੀ ਵੱਡੀ ਖ਼ੁਸ਼ਖ਼ਬਰੀ, ਮਿਲਣ ਜਾ ਰਹੀ ਇਹ ਨਵੀਂ ਸਹੂਲਤ

Saturday, Oct 31, 2026 - 05:52 PM (IST)

ਮਾਲਵਾ ਵਾਲਿਆਂ ਦੀ ਵੱਡੀ ਖ਼ੁਸ਼ਖ਼ਬਰੀ, ਮਿਲਣ ਜਾ ਰਹੀ ਇਹ ਨਵੀਂ ਸਹੂਲਤ

ਫਿਰੋਜ਼ਪੁਰ (ਸੋਨੂੰ ਚੋਪੜਾ) : ਫਾਜ਼ਿਲਕਾ ਤੋਂ ਦਿੱਲੀ ਤੱਕ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ ਅਤੇ ਮਾਨਸਾ ਰਾਹੀਂ ਨਵੀਂ ਰੇਲ ਸੇਵਾ ਸ਼ੁਰੂ ਕਰਨ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਇਸ ਨਾਲ ਮਾਲਵਾ ਦੇ ਕਈ ਇਲਾਕਿਆਂ ਦੇ ਲੋਕਾਂ ਨੂੰ ਰੇਲ ਸਫ਼ਰ ਦੀ ਨਵੀਂ ਸਹੂਲਤ ਮਿਲ ਸਕਦੀ ਹੈ। ਇਸ ਰੂਟ ਦੀ ਸਭ ਤੋਂ ਖ਼ਾਸ ਗੱਲ ਇਹ ਹੋਵੇਗੀ ਕਿ ਮਾਨਸਾ, ਬੁਢਲਾਡਾ, ਬਰੇਟਾ, ਮੌੜ ਅਤੇ ਜਾਖਲ ਵਾਲੇ ਇਲਾਕੇ ਦੇ ਯਾਤਰੀ ਸ੍ਰੀ ਮੁਕਤਸਰ ਸਾਹਿਬ ਨਾਲ ਵੀ ਸਿੱਧੇ ਰੇਲ ਰਾਹੀਂ ਜੁੜ ਸਕਣਗੇ। ਇਸ ਨਾਲ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਦਾ ਇਕ ਹੋਰ ਬਦਲ ਮਿਲ ਸਕਦਾ ਹੈ।

ਇਸ ਤੋਂ ਇਲਾਵਾ ਫਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਰਾਹੀਂ ਹਰਿਦੁਆਰ ਲਈ ਵੀ ਨਵੀਂ ਰੇਲ ਸੇਵਾ ਦਾ ਪ੍ਰਸਤਾਵ ਚਰਚਾ ਵਿੱਚ ਹੈ। ਮਾਲਵਾ ਦੇ ਰੇਲਵੇ ਨਕਸ਼ੇ ਵਿਚ ਇਕ ਅਹਿਮ ਵਾਧਾ ਹੋਵੇਗਾ ਅਤੇ ਦਿੱਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਤੱਕ ਪਹੁੰਚਣਾ ਹੋਰ ਸੌਖਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਦਸੰਬਰ ਵਿਚ ਟ੍ਰੇਨ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਹਾਲਾਂਕਿ ਅੰਤਿਮ ਤਰੀਕ ਅਤੇ ਸਮਾਂ-ਸਾਰਣੀ ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।


author

Gurminder Singh

Content Editor

Related News