ਇਸ ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਬਾਅਦ ਛੱਡੀਆਂ ਫਿਲਮਾਂ, ਅੱਜ ਵੀ ਹੈ ਕਰੋੜਾਂ ਦੀ ਮਾਲਕਿਨ
Wednesday, Nov 20, 2024 - 05:59 PM (IST)
ਮੁੰਬਈ- 90 ਦੇ ਦਹਾਕੇ ਦੀਆਂ ਕਈ ਅਦਾਕਾਰਾਂ ਅੱਜ ਵੀ ਫ਼ਿਲਮਾਂ ਵਿੱਚ ਕੰਮ ਕਰ ਰਹੀਆਂ ਹਨ। ਹਾਲਾਂਕਿ ਕੁਝ ਅਭਿਨੇਤਰੀਆਂ ਨੇ ਆਪਣੇ ਆਪ ਨੂੰ ਲਾਈਮ-ਲਾਈਟ ਤੋਂ ਦੂਰ ਕਰ ਲਿਆ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਅਭਿਨੇਤਰੀ ਬਾਰੇ ਦੱਸ ਰਹੇ ਹਾਂ, ਜਿਸ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਜਦੋਂ ਉਹ ਸਾਲਾਂ ਬਾਅਦ ਅਦਾਕਾਰੀ ਵਿੱਚ ਵਾਪਸ ਆਈ ਤਾਂ ਉਹ ਟੀਵੀ ਸੀਰੀਅਲਾਂ ਵਿੱਚ ਨਜ਼ਰ ਆਈ।
ਅਮੀਰੀ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਅਦਾਕਾਰਾ
ਜਿਸ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਫ਼ਿਲਹਾਲ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ‘ਚ ਨਜ਼ਰ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਇੱਕ ਸਮੇਂ ਸਲਮਾਨ ਖਾਨ ਨਾਲ ਵੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਈ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਇਹ ਅਦਾਕਾਰਾ ਅਮੀਰੀ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹੈ।
51ਵਾਂ ਜਨਮਦਿਨ ਮਨਾ ਰਹੀ ਸ਼ਿਲਪਾ
ਅਸੀਂ ਸ਼ਿਲਪਾ ਸ਼ਿਰੋਡਕਰ ਦੀ ਗੱਲ ਕਰ ਰਹੇ ਹਾਂ ਤੇ ਉਹ ਅੱਜ ਯਾਨੀ 20 ਨਵੰਬਰ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੈ। ਅਭਿਨੇਤਰੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1989 ‘ਚ ਰਮੇਸ਼ ਸਿੱਪੀ ਦੀ ਫਿਲਮ ‘ਭ੍ਰਿਸ਼ਟਾਚਾਰ’ ਨਾਲ ਕੀਤੀ ਸੀ। ਪਰ ਉਸ ਨੂੰ ਅਸਲੀ ਪਛਾਣ ‘ਹਮ’ ਅਤੇ ‘ਖੁਦਾ ਗਵਾਹ’ ਫਿਲਮਾਂ ਤੋਂ ਮਿਲੀ। ਇਨ੍ਹਾਂ ਸਫਲ ਫਿਲਮਾਂ ਦੇ ਨਾਲ ਸ਼ਿਲਪਾ ਸ਼ਿਰੋਡਕਰ (Shilpa Shirodkar) ਦੀ ਲੋਕਪ੍ਰਿਅਤਾ ਵਧਣ ਲੱਗੀ। ਪਰ ਅਭਿਨੇਤਰੀ ਨੇ ਆਪਣੇ ਕਰੀਅਰ ਦੇ ਪੀਕ ‘ਤੇ ਵਿਆਹ ਕਰਵਾ ਲਿਆ। 2002 ਵਿੱਚ ਅਦਾਕਾਰਾ ਨੇ ਕਰੋੜਪਤੀ ਕਾਰੋਬਾਰੀ ਅਪਰੇਸ਼ ਰਣਜੀਤ ਨਾਲ ਵਿਆਹ ਕਰਵਾਇਆ ਤੇ ਅਦਾਕਾਰੀ ਤੋਂ ਬ੍ਰੇਕ ਲੈ ਲਿਆ।
13 ਸਾਲ ਬਾਅਦ ਟੀਵੀ ਸ਼ੋਅ ਨਾਲ ਕੀਤੀ ਵਾਪਸੀ
ਸ਼ਿਲਪਾ ਸ਼ਿਰੋਡਕਰ (Shilpa Shirodkar) ਨੇ ਜ਼ੀ ਟੀਵੀ ਦੇ ਸ਼ੋਅ ‘ਏਕ ਮੁੱਠੀ ਆਸਮਾਨ’ ਨਾਲ ਵਿਆਹ ਦੇ 13 ਸਾਲ ਬਾਅਦ 2013 ‘ਚ ਪਰਦੇ ‘ਤੇ ਵਾਪਸੀ ਕੀਤੀ। ਉਨ੍ਹਾਂ ਨੇ ‘ਸਿਲਸਿਲਾ ਪਿਆਰ ਕਾ’ (2016) ਅਤੇ ‘ਸਾਵਿਤਰੀ ਦੇਵੀ ਕਾਲਜ ਐਂਡ ਹਸਪਤਾਲ’ (2017-2018) ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਵੱਡੇ ਪਰਦੇ ਦੀ ਤਰ੍ਹਾਂ ਸ਼ਿਲਪਾ ਨੂੰ ਛੋਟੇ ਪਰਦੇ ‘ਤੇ ਵੀ ਸਫਲਤਾ ਮਿਲੀ। ਫਿਲਮਾਂ ਹੋਣ ਜਾਂ ਸੀਰੀਅਲ, ਸ਼ਿਲਪਾ ਸ਼ਿਰੋਡਕਰ (Shilpa Shirodkar) ਨੇ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ ਅਤੇ ਪ੍ਰਸਿੱਧੀ ਦੇ ਨਾਲ-ਨਾਲ ਦੌਲਤ ਵੀ ਕਮਾਈ। ਰਿਪੋਰਟ ਮੁਤਾਬਕ ਇਹ ਅਦਾਕਾਰਾ ਕੁੱਲ 237 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਿਨ ਹੈ। ਇਨ੍ਹੀਂ ਦਿਨੀਂ ਸ਼ਿਲਪਾ ਸ਼ਿਰੋਡਕਰ ਕਲਰਸ ਟੀਵੀ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ‘ਚ ਨਜ਼ਰ ਆ ਰਹੀ ਹੈ। ਇਸ ਸ਼ੋਅ ਲਈ ਉਨ੍ਹਾਂ ਨੂੰ ਹਰ ਹਫ਼ਤੇ 6 ਲੱਖ ਰੁਪਏ ਦੀ ਫੀਸ ਅਦਾ ਕੀਤੀ ਜਾ ਰਹੀ ਹੈ। ਇਸ ਰਕਮ ਨਾਲ ਉਹ ਸ਼ੋਅ ਦੀ ਦੂਜੀ ਸਭ ਤੋਂ ਮਹਿੰਗੀ ਪ੍ਰਤੀਯੋਗੀ ਬਣ ਗਈ ਹੈ।
ਇਹ ਵੀ ਪੜ੍ਹੋ- ਟਾਈਟ ਸਕਿਓਰਿਟੀ ਵਿਚਾਲੇ ਵੋਟ ਪਾਉਣ ਪਹੁੰਚੇ ਸਲਮਾਨ ਖਾਨ
ਇਹ ਵੀ ਪੜ੍ਹੋ-'Dust' ਨਾਲ ਹੋਣ ਵਾਲੀ ਐਲਰਜੀ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ