ਇਸ ਸ਼ਰਤ ''ਤੇ ਹੋਣ ਵਾਲੀ ਨੂੰਹ ਨੂੰ 20 ਕੈਰੇਟ ਹੀਰੇ ਦੀ ਅੰਗੂਠੀ ਦੇਵੇਗੀ ਸ਼ਿਲਪਾ ਸ਼ੈੱਟੀ

11/11/2020 4:53:18 PM

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਸ਼ਿਲਪਾ ਸੁਰਖੀਆਂ 'ਚ ਹੈ। ਇਸ ਵਾਰ ਕਾਰਨ ਉਸ ਦੀ ਕੋਈ ਫ਼ਿਲਮ ਜਾਂ ਲੁੱਕ ਨਹੀਂ, ਸਗੋਂ ਉਹ ਇੰਟਰਵਿਊ ਜਿਸ 'ਚ ਉਨ੍ਹਾਂ ਨੇ ਆਪਣੀ 20 ਕੈਰੇਟ ਹੀਰੇ ਦੀ ਅੰਗੂਠੀ ਨੂੰ ਲੈ ਕੇ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ ਅਦਾਕਾਰ ਨੇ ਆਪਣੀ ਇਸ ਕੀਮਤੀ ਰਿੰਗ ਨੂੰ ਲੈ ਕੇ ਕੀ ਕਿਹਾ ਹੈ।   
ਇੰਟਰਵਿਊ 'ਚ ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਜਿਊਲਰੀ ਕਲੈਕਸ਼ਨ ਕਰਨਾ ਬੇਹੱਦ ਪਸੰਦ ਹੈ। ਇਸ 'ਚ ਉਨ੍ਹਾਂ ਦੇ ਕੋਲ ਇਕ ਸਭ ਤੋਂ ਬੇਸ਼ਕੀਮਤੀ 20 ਕੈਰੇਟ ਹੀਰੇ ਦੀ ਅੰਗੂਠੀ ਵੀ ਹੈ, ਜੋ ਉਨ੍ਹਾਂ ਨੂੰ ਪਤੀ ਰਾਜ ਕੁੰਦਰਾ ਨੇ 2009 'ਚ ਵਿਆਹ ਦੌਰਾਨ ਗਿਫ਼ਟ ਦੇ ਤੌਰ 'ਤੇ ਦਿੱਤੀ ਸੀ। 

PunjabKesari
ਇਸ ਦੌਰਾਨ ਸ਼ਿਲਪਾ ਨੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਲੈ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਬੇਟੇ ਵਿਯਾਨ ਰਾਜ ਕੁੰਦਰਾ ਦੀ ਹੋਣ ਵਾਲੀ ਪਤਨੀ ਅਤੇ ਆਪਣੀ ਨੂੰਹ ਨੂੰ ਸਭ ਤੋਂ ਮਹਿੰਗੀ ਹੀਰੇ ਦੀ ਅੰਗੂਠੀ ਦੇਵੇਗੀ ਪਰ ਇਸ ਸ਼ਰਤ ...। ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ਉਹ ਹਮੇਸ਼ਾ ਆਪਣੇ ਬੇਟੇ ਵਿਯਾਨ ਰਾਜ ਕੁੰਦਰਾ ਨੂੰ ਕਹਿੰਦੀ ਹੈ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਨੂੰ ਉਨ੍ਹਾਂ ਲਈ ਚੰਗਾ ਹੋਣਾ ਚਾਹੀਦਾ। ਮਜ਼ਾਕ 'ਚ ਕਿਹਾ ਕਿ ਜੇਕਰ ਉਹ ਨਹੀਂ ਹੋਈ ਤਾਂ ਉਨ੍ਹਾਂ ਦੀ ਪਤਨੀ ਨੂੰ ਛੋਟੇ ਦੇ ਨਾਲ ਐਡਜਸਟ ਕਰਨਾ ਪਵੇਗਾ।

PunjabKesari
ਪਰਿਵਾਰ ਨੂੰ ਲੈ ਕੇ ਅਦਾਕਾਰਾ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਬਾਕੀ ਚੀਜ਼ਾਂ ਦੀ ਤੁਲਨਾ 'ਚ ਮਾਂ ਬਣਨ ਦੀ ਜ਼ਿੰਮੇਵਾਰੀ ਨੂੰ ਜ਼ਿਆਦਾ ਮਹੱਤਵ ਦਿੰਦੀ ਆਈ ਹੈ।


Aarti dhillon

Content Editor Aarti dhillon