ਸ਼ਿਲਪਾ ਸ਼ੈੱਟੀ ਟੁੱਟੀ ਲੱਤ ਨਾਲ ਇਵੈਂਟ ’ਚ ਪਹੁੰਚੀ, ਵ੍ਹੀਲਚੇਅਰ ’ਤੇ ਸਟਾਈਲਿਸ਼ ਲੁੱਕ ’ਚ ਦਿੱਤੇ ਪੋਜ਼

Sunday, Aug 28, 2022 - 01:17 PM (IST)

ਸ਼ਿਲਪਾ ਸ਼ੈੱਟੀ ਟੁੱਟੀ ਲੱਤ ਨਾਲ ਇਵੈਂਟ ’ਚ ਪਹੁੰਚੀ, ਵ੍ਹੀਲਚੇਅਰ ’ਤੇ ਸਟਾਈਲਿਸ਼ ਲੁੱਕ ’ਚ ਦਿੱਤੇ ਪੋਜ਼

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਸ਼ਿਲਪਾ ਅੱਜਕਲ ਆਪਣੇ ਕੰਮ ਪ੍ਰਤੀ ਸਮਰਪਣ ਕਰਕੇ ਸੁਰਖੀਆਂ ’ਚ ਹੈ।

PunjabKesari

ਇਹ ਵੀ ਪੜ੍ਹੋ : ‘ਦੇਸੀ ਗਰਲ’ ਦੀ ਧੀ ਮਾਲਤੀ ‘ਸਸੁਰਾਲ ਗੇਂਦਾ ਫੂਲ’ ਗੀਤ ਦਾ ਲੈ ਰਹੀ ਮਜ਼ਾ, ਦੇਖੋ ਮਾਲਤੀ ਮੈਰੀ ਦੀ ਕਿਊਟ ਵੀਡੀਓ

ਦਰਅਸਲ ਜ਼ਖਮੀ ਹੋਣ ਦੇ ਬਾਵਜੂਦ ਸ਼ਿਲਪਾ ਆਪਣੇ ਕੰਮ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਦੇ ਹੋਏ ਬੀਤੀ ਰਾਤ ਇਕ ਇਵੈਂਟ ’ਚ ਪਹੁੰਚੀ। ਸ਼ਿਲਪਾ ਆਪਣੀ ਲੱਤ ’ਤੇ ਪਲਾਸਟਰ ਲਗਾਏ ਹੋਏ ਵ੍ਹੀਲਚੇਅਰ ’ਤੇ ਬੈਠੀ ਹੋਈ ਸੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹ ਮਲਟੀਕਲਰ ਅਤੇ ਪ੍ਰਿੰਟਿਡ ਗਾਊਨ ’ਚ ਸ਼ਾਨਦਾਰ ਲੱਗ ਰਹੀ ਸੀ। ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਅਤੇ ਮਿਨੀਮਲ ਮੇਕਅੱਪ ਨਾਲ ਗਲੈਮਰਸ ਲੁੱਕ ’ਚ ਨਜ਼ਰ ਆਈ। ਵ੍ਹੀਲਚੇਅਰ ’ਤੇ ਬੈਠ ਕੇ ਸ਼ਿਲਪਾ ਨੇ ਜ਼ਬਰਦਸਤ ਪੋਜ਼ ਦਿੱਤੇ।

PunjabKesari

ਰੋਹਿਤ ਸ਼ੈੱਟੀ-ਸ਼ਿਲਪਾ ਸ਼ੈੱਟੀ ਦੀ ਫ਼ਿਲਮ ਇੰਡੀਅਨ ਪੁਲਸ ਫੋਰਸ ਦੇ ਸੈੱਟ ’ਤੇ ਅਦਾਕਾਰਾ ਦਾ ਭਿਆਨਕ ਹਾਦਸਾ ਹੋ ਗਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਹਸਪਤਾਲ ਦੀ ਇਕ ਤਸਵੀਰ ਸਾਂਝੀ ਕੀਤੀ ਸੀ।

PunjabKesari

ਇਹ ਵੀ ਪੜ੍ਹੋ : ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਕ੍ਰਿਸ਼ਨਾ ਅਭਿਸ਼ੇਕ-ਆਰਤੀ ਸਿੰਘ, ਕਿਹਾ- ‘ਮਾਮਾ ਗੋਵਿੰਦਾ ਨੇ ਬਹੁਤ ਮਦਦ ਕੀਤੀ’

ਅਦਾਕਾਰਾ ਵ੍ਹੀਲਚੇਅਰ ’ਤੇ ਬੈਠੀ ਦਿਖਾਈ ਦਿੱਤੀ। ਉਸ ਦੀ ਖੱਬੀ ਲੱਤ ’ਤੇ ਪਲਾਸਟਰ ਲੱਗਾ ਹੋਇਆ ਸੀ। ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

PunjabKesari


author

Shivani Bassan

Content Editor

Related News